ਜੀ.ਐਸ.ਟੀ. ਧੋਖੇਬਾਜ਼ ਰਹਿਣ ਸਾਵਧਾਨ

ਪੰਜਾਬ ਦੇ ਜੀਐੱਸਟੀ ਮਾਲੀਏ ’ਚ 11.84 ਫੀਸਦੀ ਵਾਧਾ : ਹਰਪਾਲ ਸਿੰਘ ਚੀਮਾ

ਅਪ੍ਰੈਲ-ਅਗਸਤ ਦੌਰਾਨ ਤੱਕ ਜੀਐੱਸਟੀ ਮਾਲੀਏ 'ਚ 17 ਫੀਸਦੀ ਵਾਧਾ, ਫਰਜ਼ੀ ਬਿਲਿੰਗ ਤੇ ਰਿਫੰਡ ਘਪਲਿਆਂ ਖਿਲਾਫ਼ ਸਖ਼ਤ ਕਾਰਵਾਈ ਜਾਰੀ

By : True Update , Harmanjot Singh
ਪੰਜਾਬ ਦੇ ਜੀਐੱਸਟੀ ਮਾਲੀਏ ’ਚ 11.84 ਫੀਸਦੀ ਵਾਧਾ : ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 1 ਸਤੰਬਰ (ਹਿੰ.ਸ.) : ਪੰਜਾਬ ਨੇ ਅਗਸਤ 2026 ਦੌਰਾਨ ਜੀਐੱਸਟੀ ਮਾਲੀਏ ਵਿੱਚ ਮਜ਼ਬੂਤ ਵਾਧਾ ਦਰਜ ਕੀਤਾ ਹੈ। ਸੂਬੇ ਦੇ ਸ਼ੁੱਧ ਜੀਐੱਸਟੀ ਮਾਲੀਏ ਵਿੱਚ ਪਿਛਲੇ ਸਾਲ ਦੇ ਮੁਕਾਬਲੇ 11.84 ਫੀਸਦੀ ਵਾਧਾ ਹੋਇਆ ਹੈ, ਜਦਕਿ ਸਟੇਟ ਜੀਐੱਸਟੀ (ਐੱਸਜੀਐੱਸਟੀ) ਦੀ ਨਕਦ ਉਗਰਾਹੀ ਵਿੱਚ 18.77 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।   ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਅਗਸਤ 2026 ਵਿੱਚ ਪੰਜਾਬ ਨੇ 2,406.33 ਕਰੋੜ ਰੁਪਏ ਦਾ ਸ਼ੁੱਧ ਜੀਐੱਸਟੀ ਮਾਲੀਆ ਇਕੱਠਾ ਕੀਤਾ, ਜਦਕਿ ਅਗਸਤ 2025 ਵਿੱਚ ਇਹ 2,151.63 ਕਰੋੜ ਰੁਪਏ ਸੀ। ਇਸ ਤਰ੍ਹਾਂ ਮਾਲੀਏ ਵਿੱਚ 254.70 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਐੱਸਜੀਐੱਸਟੀ ਦੀ ਨਕਦ ਉਗਰਾਹੀ ਵੀ 750.37 ਕਰੋੜ ਰੁਪਏ ਤੋਂ ਵਧ ਕੇ 891.24 ਕਰੋੜ ਰੁਪਏ ਹੋ ਗਈ ਹੈ। ਇਸ ਵਿੱਚ 140.87 ਕਰੋੜ ਰੁਪਏ ਦਾ ਵਾਧਾ ਹੋਇਆ, ਜੋ 18.77 ਫੀਸਦੀ ਬਣਦਾ ਹੈ। ਅਪ੍ਰੈਲ ਤੋਂ ਅਗਸਤ 2026 ਤੱਕ ਪੰਜਾਬ ਦਾ ਕੁੱਲ ਜੀਐੱਸਟੀ ਮਾਲੀਆ 12,861.42 ਕਰੋੜ ਰੁਪਏ ਤੱਕ ਪਹੁੰਚ ਗਿਆ, ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ 10,971.62 ਕਰੋੜ ਰੁਪਏ ਸੀ। ਇਸ ਤਰ੍ਹਾਂ 1,889.80 ਕਰੋੜ ਰੁਪਏ ਜਾਂ ਕਰੀਬ 17 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਚੀਮਾ ਨੇ ਕਿਹਾ ਕਿ ਸਰਕਾਰ ਵੱਲੋਂ ਟੈਕਸ ਚੋਰੀ ਨੂੰ ਰੋਕਣ ਲਈ ਇਨਫੋਰਸਮੈਂਟ ਕਾਰਵਾਈਆਂ ਵੀ ਤੇਜ਼ ਕੀਤੀਆਂ ਗਈਆਂ ਹਨ। 20 ਅਗਸਤ ਨੂੰ ਮੰਡੀ ਗੋਬਿੰਦਗੜ੍ਹ ਵਿੱਚ ਜੀਐੱਸਟੀ ਚੋਰੀ ਦੇ ਮਾਮਲਿਆਂ ਸਬੰਧੀ ਭਾਰਤੀ ਨਿਆਏ ਸੰਹਿਤਾ ਦੀ ਧਾਰਾ 318(4) ਤਹਿਤ ਤਿੰਨ ਐੱਫਆਈਆਰ ਦਰਜ ਕੀਤੀਆਂ ਗਈਆਂ। ਇਸ ਤੋਂ ਇਲਾਵਾ ਸਟੇਟ ਜੀਐੱਸਟੀ ਮੋਬਾਈਲ ਵਿੰਗ ਨੇ ਮੈਸਰਜ਼ ਏ-ਵਨ ਇੰਟਰਨੈਸ਼ਨਲ ਨਾਲ ਜੁੜੇ ਕਥਿਤ ਜਾਅਲੀ ਰਿਫੰਡ ਨੈੱਟਵਰਕ ਦਾ ਪਰਦਾਫਾਸ਼ ਕੀਤਾ। ਕਾਰਵਾਈ ਦੌਰਾਨ 1 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ, ਜਦਕਿ ਬੈਂਕ ਖਾਤੇ ਵਿੱਚ ਕਰੀਬ 18 ਲੱਖ ਰੁਪਏ ਫ੍ਰੀਜ਼ ਕੀਤੇ ਗਏ। ਤਸਦੀਕ ਹੋਣ ਤੱਕ 5 ਕਰੋੜ ਰੁਪਏ ਦੀਆਂ ਰਿਫੰਡ ਅਰਜ਼ੀਆਂ ਵੀ ਰੋਕੀਆਂ ਗਈਆਂ ਹਨ। ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਇਮਾਨਦਾਰ ਕਰਦਾਤਾਵਾਂ ਦੀ ਸਹੂਲਤ ਦੇ ਨਾਲ-ਨਾਲ ਫਰਜ਼ੀ ਬਿਲਿੰਗ, ਗਲਤ ਇਨਪੁਟ ਟੈਕਸ ਕ੍ਰੈਡਿਟ ਅਤੇ ਧੋਖਾਧੜੀ ਵਾਲੇ ਰਿਫੰਡ ਨੈੱਟਵਰਕਾਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਵਧਿਆ ਹੋਇਆ ਮਾਲੀਆ ਸੂਬੇ ਵਿੱਚ ਜਨਤਕ ਸੇਵਾਵਾਂ ਅਤੇ ਵਿਕਾਸ ਕਾਰਜਾਂ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰੇਗਾ।

 

 

 

ਮੁੱਖ ਖ਼ਬਰਾਂ


ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦਾ ਜਲਦੀ ਹੱਲ ਕਰੇਗੀ ਪੰਜਾਬ ਸਰਕਾਰ: ਹਰਪਾਲ ਸਿੰਘ ਚੀਮਾ

ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦਾ ਜਲਦੀ ਹੱਲ ਕਰੇਗੀ ਪੰਜਾਬ ਸਰਕਾਰ: ਹਰਪਾਲ ਸਿੰਘ ਚੀਮਾ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ।