ਸੂਬੇ 'ਚ ਗੈਂਗਸਟਰਾਂ 'ਤੇ ਅਪਰਾਧ ਵਿਰੁੱਧ ਅਭਿਆਨ

ਗੈਂਗਸਟਰਾਂ ’ਤੇ ਵਾਰ’ ਦੇ 200 ਦਿਨਾਂ ਦੌਰਾਨ ਪੁਲਿਸ ਨੇ 990 ਗੈਰ-ਕਾਨੂੰਨੀ ਹਥਿਆਰ, 774 ਕਿਲੋਗ੍ਰਾਮ ਹੈਰੋਇਨ ਤੇ 15 ਹੈਂਡ ਗ੍ਰੇਨੇਡ ਬਰਾਮਦ ਕੀਤੇ

ਪੰਜਾਬ ਪੁਲਿਸ ਦੀ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਨੇ ਸੰਗਠਿਤ ਅਪਰਾਧ ਵਿਰੁੱਧ ਨਿਰੰਤਰ ਕਾਰਵਾਈ ਦੇ 200 ਦਿਨ ਪੂਰੇ ਕੀਤੇ; 1.09 ਲੱਖ ਤੋਂ ਵੱਧ ਛਾਪੇਮਾਰੀਆਂ, 1,532 ਭਗੌੜੇ ਅਪਰਾਧੀ ਗ੍ਰਿਫ਼ਤਾਰ<br/>

By : Tanish kajla, True Update
ਗੈਂਗਸਟਰਾਂ ’ਤੇ ਵਾਰ’ ਦੇ 200 ਦਿਨਾਂ ਦੌਰਾਨ ਪੁਲਿਸ ਨੇ 990 ਗੈਰ-ਕਾਨੂੰਨੀ ਹਥਿਆਰ, 774 ਕਿਲੋਗ੍ਰਾਮ ਹੈਰੋਇਨ ਤੇ 15 ਹੈਂਡ ਗ੍ਰੇਨੇਡ ਬਰਾਮਦ ਕੀਤੇ

ਚੰਡੀਗੜ੍ਹ, ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚ ਗੈਂਗਸਟਰਾਂ ਅਤੇ ਸੰਗਠਿਤ ਅਪਰਾਧ ਵਿਰੁੱਧ ਚਲਾਏ ਜਾ ਰਹੇ ਸਭ ਤੋਂ ਵੱਡੇ ਅਤੇ ਨਿਰੰਤਰ ਅਭਿਆਨਾਂ ਵਿੱਚੋਂ ਇੱਕ ਵਜੋਂ ਉੱਭਰਿਆ 'ਗੈਂਗਸਟਰਾਂ ਤੇ ਵਾਰ ' ਸਫਲਤਾਪੂਰਵਕ ਆਪਣੇ 200 ਦਿਨ ਪੂਰੇ ਕਰ ਚੁੱਕਾ ਹੈ । ਇਸ ਅਭਿਆਨ ਦੌਰਾਨ ਪੁਲਿਸ ਨੇ ਪੂਰੇ ਪੰਜਾਬ ਵਿੱਚ 1,09,087 ਛਾਪੇਮਾਰੀਆਂ ਕੀਤੀਆਂ, 1,532 ਭਗੌੜੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ, 58,212 ਅਪਰਾਧੀਆਂ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਕਾਰਵਾਈ ਕੀਤੀ ਅਤੇ ਵੱਡੀ ਮਾਤਰਾ ਵਿੱਚ ਗੈਰ-ਕਾਨੂੰਨੀ ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ ਕਰਕੇ ਸੰਗਠਿਤ ਅਪਰਾਧੀ ਗਿਰੋਹਾਂ ਦੇ ਨੈੱਟਵਰਕ ਨੂੰ ਤਬਾਹ ਕੀਤਾ ।
         ਇਸ ਮੌਕੇ ’ਤੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਕਿਹਾ ਕਿ ਇਹ ਅਭਿਆਨ ਹੁਣ ਇੱਕ ਬਹੁ-ਪੱਖੀ ਕਾਰਵਾਈ ਦਾ ਰੂਪ ਧਾਰਨ ਕਰ ਚੁੱਕਾ ਹੈ, ਜੋ ਸਿਰਫ਼ ਗੈਂਗਸਟਰਾਂ ਹੀ ਨਹੀਂ, ਸਗੋਂ ਸੰਗਠਿਤ ਅਪਰਾਧ ਨੂੰ ਉਤਸ਼ਾਹਿਤ ਕਰਨ ਵਾਲੇ ਪੂਰੇ ਤੰਤਰ ਨੂੰ ਨਿਸ਼ਾਨਾ ਬਣਾ ਰਿਹਾ ਹੈ। ਉਨ੍ਹਾਂ ਕਿਹਾ, “‘ਗੈਂਗਸਟਰਾਂ ’ਤੇ ਵਾਰ’ ਦੇ ਪਹਿਲੇ 200 ਦਿਨਾਂ ਨੇ ਲਗਾਤਾਰ ਅਤੇ ਖ਼ੁਫ਼ੀਆ-ਆਧਾਰਿਤ ਪੁਲਿਸਿੰਗ ਦੀ ਪ੍ਰਭਾਵਸ਼ੀਲਤਾ ਨੂੰ ਸਾਬਤ ਕੀਤਾ ਹੈ। ਸਾਡੀ ਰਣਨੀਤੀ ਸਿਰਫ਼ ਗ੍ਰਿਫ਼ਤਾਰੀਆਂ ਤੱਕ ਸੀਮਤ ਨਹੀਂ, ਸਗੋਂ ਸੰਗਠਿਤ ਅਪਰਾਧ ਨੂੰ ਮਜ਼ਬੂਤੀ ਦੇਣ ਵਾਲੇ ਪੂਰੇ ਨੈੱਟਵਰਕ-ਕਾਰਕੁਨਾਂ , ਵਿੱਤੀ ਸਰੋਤਾਂ, ਲੌਜਿਸਟਿਕ ਪ੍ਰਬੰਧ, ਸੰਚਾਰ ਮਾਧਿਅਮਾਂ ਅਤੇ ਵਿਦੇਸ਼ਾਂ ਵਿੱਚ ਮੌਜੂਦ ਸੰਪਰਕਾਂ—ਨੂੰ ਤੋੜਨ ’ਤੇ ਕੇਂਦਰਿਤ ਹੈ। ਪੰਜਾਬ ਪੁਲਿਸ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਦੇਸ਼ ਦੇ ਅੰਦਰ ਜਾਂ ਬਾਹਰ ਸਰਗਰਮ ਕਿਸੇ ਵੀ ਗੈਂਗਸਟਰ ਲਈ ਕੋਈ ਸੁਰੱਖਿਅਤ ਪਨਾਹਗਾਹ ਨਾ ਬਚੇ।”


 

ਮੁੱਖ ਖ਼ਬਰਾਂ


ਮੋਗਾ 'ਚ ਦਿਨ-ਦਿਹਾੜੇ ਬੰਦੂਕ ਦੀ ਨੋਕ ’ਤੇ ਜਵੈਲਰ ਦੀ ਦੁਕਾਨ 'ਤੇ ਲੁੱਟ

ਮੋਗਾ 'ਚ ਦਿਨ-ਦਿਹਾੜੇ ਬੰਦੂਕ ਦੀ ਨੋਕ ’ਤੇ ਜਵੈਲਰ ਦੀ ਦੁਕਾਨ 'ਤੇ ਲੁੱਟ

ਮੋਗਾ ਜ਼ਿਲ੍ਹੇ ਵਿੱਚ ਕੋਕਰੀ ਜਵੈਲਰਜ਼ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਚਾਰ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਕਰੀਬ 6 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਲੁੱਟ ਲਏ।