ਨਵੀਂ ਦਿੱਲੀ, 07 ਸਤੰਬਰ (ਹਿੰ.ਸ.) : ਕੇਂਦਰ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਬਿਜਲੀ ਖੇਤਰ ਲਈ ਕੋਲੇ ਦੀ ਸਪਲਾਈ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਪਿਛਲੇ ਚਾਰ ਦਿਨਾਂ ਦੌਰਾਨ ਕੋਲੇ ਦੀ ਲੋਡਿੰਗ ਵਿੱਚ ਰੋਜ਼ਾਨਾ 74 ਰੈਕ ਦਾ ਵਾਧਾ ਹੋਇਆ ਹੈ ਅਤੇ ਇਹ ਹੁਣ 444 ਰੈਕ ਪ੍ਰਤੀ ਦਿਨ ਤੱਕ ਪਹੁੰਚ ਗਈ ਹੈ। ਕੋਲਾ ਮੰਤਰਾਲੇ ਅਨੁਸਾਰ, ਬਿਜਲੀ ਖੇਤਰ ਨੂੰ ਰੋਜ਼ਾਨਾ ਭੇਜੇ ਜਾਣ ਵਾਲੇ ਕੋਲੇ ਦੇ ਰੈਕਾਂ ਦੀ ਗਿਣਤੀ ਪਹਿਲਾਂ 370 ਸੀ, ਜੋ 3 ਸਤੰਬਰ ਨੂੰ ਵਧ ਕੇ 444 ਰੈਕ ਪ੍ਰਤੀ ਦਿਨ ਹੋ ਗਈ। ਇਸ ਤਰ੍ਹਾਂ ਚਾਰ ਦਿਨਾਂ ਵਿੱਚ ਕਰੀਬ 20 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਕੱਲੇ 6 ਸਤੰਬਰ ਨੂੰ ਹੀ 31 ਰੈਕ ਦਾ ਵਾਧਾ ਹੋਇਆ। ਮੰਤਰਾਲੇ ਨੇ ਕਿਹਾ ਕਿ ਇਹ ਵਾਧਾ ਕੋਲ ਇੰਡੀਆ ਲਿਮਟਿਡ (ਸੀਆਈਐਲ) ਅਤੇ ਇਸ ਦੀਆਂ ਸਹਾਇਕ ਕੰਪਨੀਆਂ, ਐਸਸੀਸੀਐਲ ਅਤੇ ਕੈਪਟਿਵ ਮਾਈਨ ਆਪਰੇਟਰਾਂ ਵੱਲੋਂ ਬਿਜਲੀ ਖੇਤਰ ਨੂੰ ਕੋਲੇ ਦੀ ਸਪਲਾਈ ਵਧਾਉਣ ਲਈ ਕੀਤੇ ਜਾ ਰਹੇ ਯਤਨਾਂ ਦਾ ਨਤੀਜਾ ਹੈ। ਇਸ ਦੇ ਨਾਲ ਹੀ ਕੋਲੇ ਦੀ ਘਾਟ ਦਾ ਸਾਹਮਣਾ ਕਰ ਰਹੇ ਥਰਮਲ ਪਾਵਰ ਪਲਾਂਟਾਂ ’ਤੇ ਵੀ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਮੰਤਰਾਲੇ ਮੁਤਾਬਕ ਜਿਨ੍ਹਾਂ ਪਲਾਂਟਾਂ ਕੋਲ ਕੋਲੇ ਦਾ ਸਟਾਕ ਮਿਆਰੀ ਲੋੜ ਦੇ 25 ਫੀਸਦੀ ਤੋਂ ਘੱਟ ਹੈ, ਉਨ੍ਹਾਂ ਦੀ ਸਥਿਤੀ ਸੁਧਾਰਨ ਲਈ ਕੋਲੇ ਦੀ ਸਪਲਾਈ ਸਬੰਧੀ ਲੋੜੀਂਦੇ ਸੁਧਾਰਾਤਮਕ ਕਦਮ ਪਹਿਲਾਂ ਹੀ ਲਾਗੂ ਕੀਤੇ ਜਾ ਚੁੱਕੇ ਹਨ।
ਥਰਮਲ ਪਾਵਰ ਪਲਾਟਾਂ ਦੇ ਸਟਾਕ 'ਤੇ ਸਰਕਾਰ ਦੀ ਸਖ਼ਤ ਨਜ਼ਰ
ਬਿਜਲੀ ਖੇਤਰ ਲਈ ਕੋਲੇ ਦੀ ਸਪਲਾਈ ’ਚ ਵੱਡਾ ਸੁਧਾਰ, ਰੋਜ਼ਾਨਾ 444 ਰੈਕ ਤੱਕ ਪਹੁੰਚੀ ਲੋਡਿੰਗ
ਚਾਰ ਦਿਨਾਂ ਵਿੱਚ ਕਰੀਬ 20 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ
By :
True Update
,
Harpreet Singh
•