ਕਿਰਤ, ਰੁਜ਼ਗਾਰ ਅਤੇ ਯੁਵਾ ਮਾਮਲੇ ਤੇ ਖੇਡ ਮੰਤਰਾਲਾ ਵੱਲੋਂ

ਮੇਜਰ ਧਿਆਨ ਚੰਦ ਦੇ ਜਨਮ ਦਿਵਸ ਨੂੰ ਸਮਰਪਿਤ ‘ਰਾਸ਼ਟਰੀ ਖੇਡ ਦਿਵਸ’ ਮਨਾਇਆ

ਮੇਜਰ ਧਿਆਨ ਚੰਦ ਦੇ ਜਨਮ ਦਿਵਸ ਨੂੰ ਸਮਰਪਿਤ ‘ਰਾਸ਼ਟਰੀ ਖੇਡ ਦਿਵਸ’ ਮਨਾਇਆ

By : True Update, Harpreet Singh
ਮੇਜਰ ਧਿਆਨ ਚੰਦ ਦੇ ਜਨਮ ਦਿਵਸ ਨੂੰ ਸਮਰਪਿਤ ‘ਰਾਸ਼ਟਰੀ ਖੇਡ ਦਿਵਸ’ ਮਨਾਇਆ

ਫਰੀਦਕੋਟ, 29 ਅਗਸਤ (ਹਿੰ.ਸ.) ਕਿਰਤ ਅਤੇ ਰੁਜ਼ਗਾਰ ਅਤੇ ਯੁਵਾ ਮਾਮਲੇ ਤੇ ਖੇਡ ਮੰਤਰਾਲਾ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫਰੀਦਕੋਟ ਵਿਖੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਵਸ ਨੂੰ ਸਮਰਪਿਤ ‘ਰਾਸ਼ਟਰੀ ਖੇਡ ਦਿਵਸ’ ਮਨਾਇਆ ਗਿਆ। ਇਹ ਸਮਾਗਮ ‘ਵਿਕਸਿਤ ਭਾਰਤ ਯੁਵਾ ਕਨੈਕਟ–ਸਪੋਰਟਸ ਐਡੀਸ਼ਨ’ ਅਤੇ ‘ਖੇਲੋ ਇੰਡੀਆ ਡਾਇਲਾਗ’ ਤਹਿਤ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਨੇ ਕੀਤੀ। ਸਰਕਾਰੀ ਬ੍ਰਿਜਿੰਦਰਾ ਕਾਲਜ ਦੀ ਪ੍ਰਿੰਸੀਪਲ ਡਾ. ਪੂਜਾ ਭੱਲਾ ਦੇ ਸਹਿਯੋਗ ਨਾਲ ਬ੍ਰਿਜਿੰਦਰਾ ਕਾਲਜ ਦੇ ਐਨ.ਐਸ.ਐਸ. ਵਲੰਟੀਅਰ ਵਿਦਿਆਰਥੀਆਂ ਨੇ ਵੀ ਸਮਾਗਮ ਵਿੱਚ ਭਾਗ ਲਿਆ। ਇਸ ਮੌਕੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਲਈ ਪੈਰਾ ਪਾਵਰਲਿਫਟਿੰਗ ਵਿਸ਼ਵ ਕੱਪ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਕੁਲਦੀਪ ਸਿੰਘ ਅਤੇ ਮੁੱਕੇਬਾਜ਼ੀ ਵਿੱਚ ਰਾਸ਼ਟਰੀ ਪੱਧਰ ਦੇ ਤਮਗਾ ਜੇਤੂ ਕੋਮਲਪ੍ਰੀਤ ਕੌਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੇਰਾ ਯੁਵਾ ਭਾਰਤ ਦੇ ਵਲੰਟੀਅਰਾਂ, ਐਨ.ਐਸ.ਐਸ. ਵਲੰਟੀਅਰਾਂ ਅਤੇ ਸਥਾਨਕ ਨੌਜਵਾਨਾਂ ਨੇ ਵੀ ਸਰਗਰਮੀ ਨਾਲ ਹਿੱਸਾ ਲਿਆ। ਮੇਰਾ ਯੁਵਾ ਭਾਰਤ ਦੀ ਜ਼ਿਲ੍ਹਾ ਯੁਵਾ ਅਫ਼ਸਰ ਵੀਰਦੀਪ ਕੌਰ ਸੰਧੂ ਅਤੇ ਲੇਖਾ ਤੇ ਪ੍ਰੋਗਰਾਮ ਸੁਪਰਵਾਈਜ਼ਰ ਮਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਰਚੁਅਲ ਮਾਧਿਅਮ ਰਾਹੀਂ ‘ਖੇਲੋ ਇੰਡੀਆ ਡਾਇਲਾਗ’ ਤਹਿਤ ਦੇਸ਼ ਭਰ ਦੇ ਨੌਜਵਾਨਾਂ ਨਾਲ ਸੰਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ, ਤੰਦਰੁਸਤੀ, ਰਾਸ਼ਟਰ ਨਿਰਮਾਣ ਅਤੇ ‘ਵਿਕਸਿਤ ਭਾਰਤ’ ਦੇ ਵਿਜ਼ਨ ਨਾਲ ਜੋੜਨਾ ਹੈ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਸਰਗਰਮ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ। ਪ੍ਰੋ. ਕਰਮਜੀਤ ਸਿੰਘ ਵੱਲੋਂ ਹਾਜ਼ਰ ਵਿਦਿਆਰਥੀਆਂ ਅਤੇ ਹੋਰ ਭਾਗੀਦਾਰਾਂ ਨੂੰ ਰਾਸ਼ਟਰੀ ਖੇਡ ਦਿਵਸ ਸਬੰਧੀ ਸਹੁੰ ਚੁਕਵਾਈ ਗਈ। ਇਸ ਮੌਕੇ ਸਮਾਗਮ ਵਿੱਚ ਸ਼ਾਮਲ ਹੋਈਆਂ ਸ਼ਖ਼ਸੀਅਤਾਂ ਅਤੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਐਨ.ਆਈ.ਸੀ. ਵਿਭਾਗ ਦੇ ਪਰਮਦੀਪ ਸਿੰਘ ਅਤੇ ਸਤਪਾਲ ਸਿੰਘ, ਕਾਲਜ ਦੇ ਐਨ.ਐਸ.ਐਸ. ਵਿਭਾਗ, ਸਪੋਰਟਸ ਕਲੱਬ ਅਤੇ ਸਮੂਹ ਸਟਾਫ਼ ਵੱਲੋਂ ਸਹਿਯੋਗ ਦਿੱਤਾ ਗਿਆ। ਇਸ ਮੌਕੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਅਤੇ ਸਟਾਫ਼ ਮੈਂਬਰ ਵੀ ਮੌਜੂਦ ਰਹੇ। ਨੌਜਵਾਨਾਂ ਵੱਲੋਂ ਆਪਣੇ ਵਿਚਾਰ, ਸੁਝਾਅ ਅਤੇ ਇੱਛਾਵਾਂ ਮੇਰਾ ਯੁਵਾ ਭਾਰਤ ਪੋਰਟਲ ’ਤੇ ਉਪਲਬਧ ਸੁਝਾਅ ਪੇਟੀ ਰਾਹੀਂ ਆਨਲਾਈਨ ਸਾਂਝੀਆਂ ਕੀਤੀਆਂ ਗਈਆਂ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗਾਣ ਨਾਲ ਹੋਈ। 

 

 

 

 

ਮੁੱਖ ਖ਼ਬਰਾਂ

ਨੀਲਮ ਸ਼ਮੀ ਨੇ ਪੈਰਿਸ ’ਚ ਆਯੋਜਿਤ ਅੰਤਰਰਾਸ਼ਟਰੀ ਵਪਾਰ ਪ੍ਰਦਰਸ਼ਨੀ ‘‘ਹੂਜ਼ ਨੈਕਸਟ’’ ਦਾ ਕੀਤਾ ਉਦਘਾਟਨ

ਨੀਲਮ ਸ਼ਮੀ ਨੇ ਪੈਰਿਸ ’ਚ ਆਯੋਜਿਤ ਅੰਤਰਰਾਸ਼ਟਰੀ ਵਪਾਰ ਪ੍ਰਦਰਸ਼ਨੀ ‘‘ਹੂਜ਼ ਨੈਕਸਟ’’ ਦਾ ਕੀਤਾ ਉਦਘਾਟਨ

ਨੀਲਮ ਰਾਓ ਨੇ ਲਿਲੇ ਮੈਟਰੋਪੋਲੀਟਨ ਖੇਤਰ ’ਚ ਡੇਕੈਥਲੋਨ ਸਪੋਰਟਸਲੈਬ ਦਾ ਕੀਤਾ ਦੌਰਾ

ਲੋਕ ਸਭਾ ਸਪੀਕਰ ਨੇ ਮੇਜਰ ਥਾਪਾ ਦੀ ਬਰਸੀ ’ਤੇ ਭੇਟ ਕੀਤੀ ਸ਼ਰਧਾਂਜਲੀ

ਲੋਕ ਸਭਾ ਸਪੀਕਰ ਨੇ ਮੇਜਰ ਥਾਪਾ ਦੀ ਬਰਸੀ ’ਤੇ ਭੇਟ ਕੀਤੀ ਸ਼ਰਧਾਂਜਲੀ

24 ਸਾਲ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਉਹ ਫੌਜ ਤੋਂ ਸੇਵਾਮੁਕਤ ਹੋ ਗਏ ਅਤੇ 6 ਸਤੰਬਰ 2005 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ

ਬਠਿੰਡਾ ਤੋਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਚੌਥੇ ਸੀਜ਼ਨ ਦਾ ਆਗਾਜ਼ ਮੁੱਖ ਮੰਤਰੀ ਨੇ ਕੀਤਾ ਉਦਘਾਟਨ

ਬਠਿੰਡਾ ਤੋਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਚੌਥੇ ਸੀਜ਼ਨ ਦਾ ਆਗਾਜ਼ ਮੁੱਖ ਮੰਤਰੀ ਨੇ ਕੀਤਾ ਉਦਘਾਟਨ

ਰਾਸ਼ਟਰਮੰਡਲ ਖੇਡਾਂ-2026 ਦੇ ਸਿਲਵਰ ਮੈਡਲ ਜੇਤੂ ਹਰਜਿੰਦਰ ਕੌਰ ਤੇ ਲਵਪ੍ਰੀਤ ਸਿੰਘ ਨੂੰ 50-50 ਲੱਖ ਦੀ ਇਨਾਮੀ ਰਾਸ਼ੀ ਨਾਲ ਕੀਤਾ  ਸਨਮਾਨਿਤ

ਗੁਣਵੱਤਾਪੂਰਨ ਸਿੱਖਿਆ ਨਾਲ ਹੀ ਬਣੇਗਾ ਵਿਕਸਤ ਭਾਰਤ : ਰਾਸ਼ਟਰਪਤੀ ਮੁਰਮੂ

ਗੁਣਵੱਤਾਪੂਰਨ ਸਿੱਖਿਆ ਨਾਲ ਹੀ ਬਣੇਗਾ ਵਿਕਸਤ ਭਾਰਤ : ਰਾਸ਼ਟਰਪਤੀ ਮੁਰਮੂ

ਦੇਸ਼ ਦੇ ਹਰ ਵਿਦਿਆਰਥੀ ਨੂੰ ਬਿਹਤਰ ਸਿੱਖਿਆ ਦੇ ਮੌਕੇ ਮਿਲਣੇ ਯਕੀਨੀ ਬਣਾਉਣਾ ਸਰਕਾਰ ਅਤੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ