ਲੁਧਿਆਣਾ, 17 ਅਗਸਤ (ਹਿੰ.ਸ.) : ਲੁਧਿਆਣਾ ਦੇ ਰਾਏਕੋਟ ਸਥਿਤ ਇੱਕ ਹੋਟਲ ਵਿੱਚ 30 ਸਾਲਾ ਨੌਜਵਾਨ ਨੇ ਪੱਖੇ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਲੁਧਿਆਣਾ ਦੇ ਪਿੰਡ ਅੱਚਰਵਾਲ ਵਾਸੀ ਹਰਦੀਪ ਸਿੰਘ ਵਜੋਂ ਹੋਈ ਹੈ।ਘਟਨਾ ਦਾ ਪਤਾ ਲੱਗਦੇ ਹੀ ਹੋਟਲ ਸਟਾਫ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕੋਈ ਜਵਾਬ ਨਹੀਂ ਆਈ। ਇਸ ਤੋਂ ਬਾਅਦ ਦਰਵਾਜ਼ਾ ਖੋਲ੍ਹਣ ’ਤੇ ਨੌਜਵਾਨ ਫਾਹੇ ਨਾਲ ਲਟਕਦਾ ਮਿਲਿਆ। ਹੋਟਲ ਸਟਾਫ ਨੇ ਤੁਰੰਤ ਮਾਲਕ ਨੂੰ ਸੂਚਿਤ ਕੀਤਾ ਗਿਆ ਜਿਸ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਵੀ ਸੂਚਿਤ ਕੀਤਾ। ਕਮਰੇ ਵਿੱਚੋਂ ਕੋਈ ਖੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਨੂੰ ਘਟਨਾ ਵਾਲੇ ਕਮਰੇ ਵਿੱਚੋਂ ਨੌਜਵਾਨ ਦਾ ਮੋਬਾਈਲ ਫੋਨ ਮਿਲਿਆ ਫੋਨ ’ਤੇ ਲਾਕ ਲੱਗਾ ਹੋਣ ਕਾਰਨ ਪੁਲਿਸ ਨੂੰ ਫਿਲਹਾਲ ਉਸ ’ਚੋਂ ਕੋਈ ਮਹੱਤਵਪੂਰਨ ਜਾਣਕਾਰੀ ਨਹੀਂ ਮਿਲ ਸਕੀ। ਪੁਲਿਸ ਵੱਲੋਂ ਮੋਬਾਈਲ ਨੂੰ ਫੋਰੈਂਸਿਕ ਜਾਂਚ ਲਈ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਹੋਟਲ ਸਟਾਫ ਮੁਤਾਬਕ ਹਰਦੀਪ ਸਿੰਘ ਰਾਤ ਕਰੀਬ 8 ਵਜੇ ਇਕੱਲਾ ਹੋਟਲ ਪਹੁੰਚਿਆ ਸੀ। ਉਸ ਨੇ ਕਮਰਾ ਲਿਆ ਅਤੇ ਅੰਦਰ ਚਲਾ ਗਿਆ। ਦੁਪਹਿਰ ਕਰੀਬ 11 ਵਜੇ ਤੱਕ ਜਦੋਂ ਉਹ ਕਮਰੇ ਤੋਂ ਬਾਹਰ ਨਾ ਆਇਆ ਤਾਂ ਸਟਾਫ ਨੇ ਉਸ ਨੂੰ ਫੋਨ ਕੀਤਾ, ਪਰ ਉਸ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਸਟਾਫ ਕਮਰੇ ਦੇ ਬਾਹਰ ਪਹੁੰਚਿਆ। ਖਿੜਕੀ ਰਾਹੀਂ ਦੇਖਣ ’ਤੇ ਹਰਦੀਪ ਸਿੰਘ ਪੱਖੇ ਨਾਲ ਫਾਹਾ ਲਗਾਈ ਹੋਈ ਹਾਲਤ ਵਿੱਚ ਨਜ਼ਰ ਆਇਆ। ਹੋਟਲ ਮਾਲਕ ਵੱਲੋਂ ਥਾਣਾ ਰਾਏਕੋਟ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਫਾਹੇ ਤੋਂ ਹੇਠਾਂ ਉਤਾਰ ਕੇ ਕਬਜ਼ੇ ਵਿੱਚ ਲਿਆ। ਪੁਲਿਸ ਨੇ ਕਮਰੇ ਅਤੇ ਮ੍ਰਿਤਕ ਦੀ ਤਲਾਸ਼ੀ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਬੀਰ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਹਰਦੀਪ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਪਰਿਵਾਰ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਉਹ ਹੋਟਲ ਵਿੱਚ ਕਿਉਂ ਠਹਿਰਿਆ ਹੋਇਆ ਸੀ। ਜਾਂਚ ਅਧਿਕਾਰੀ ਮੁਤਾਬਕ ਪੁਲਿਸ ਨੇ ਫਿਲਹਾਲ ਧਾਰਾ 194 ਤਹਿਤ ਕਾਰਵਾਈ ਕੀਤੀ ਹੈ। ਪੁਲਿਸ ਨੇ ਨੌਜਵਾਨ ਦਾ ਮੋਬਾਈਲ ਫੋਨ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਇਸ ਨੂੰ ਜਾਂਚ ਲਈ ਫੋਰੈਂਸਿਕ ਲੈਬ ਭੇਜਿਆ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਮੋਬਾਈਲ ਦੀ ਜਾਂਚ ਦੌਰਾਨ ਜੇਕਰ ਕੋਈ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
30 ਸਾਲਾ ਨੌਜਵਾਨ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ
ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਕੀਤਾ ਸੂਚਿਤ । ਕਮਰੇ ਵਿੱਚੋਂ ਨਹੀਂ ਮਿਲਿਆ ਕੋਈ ਖੁਦਕੁਸ਼ੀ ਨੋਟ।
ਮ੍ਰਿਤਕ ਹਰਦੀਪ ਸਿੰਘ ਦੀ ਫਾਇਲ ਫੋਟੋ
ਮੁੱਖ ਖ਼ਬਰਾਂ
ਬੱਚਿਆਂ ਦੀ ਪੜ੍ਹਾਈ ਦੇ ਨਾਲ ਵਿਵਹਾਰ ਤੇ ਮਾਨਸਿਕ ਸਥਿਤੀ ’ਤੇ ਵੀ ਧਿਆਨ ਦੇਣ ਅਧਿਆਪਕ: ਮੋਦੀ
ਨਸ਼ੇ ਦੀ ਲਤ ਅਤੇ ਬਹੁਤ ਜ਼ਿਆਦਾ ਸਕ੍ਰੀਨ ਵਰਤੋਂ ਪ੍ਰਤੀ ਚੌਕਸ ਰਹਿਣ ਦੀ ਦਿੱਤੀ ਸਲਾਹ
ਸੀ.ਐੱਮ. ਦੀ ਯੋਗਸ਼ਾਲਾ ਤਹਿਤ ਫਾਜ਼ਿਲਕਾ ’ਚ ਹਜ਼ਾਰਾਂ ਲੋਕ ਰੋਜ਼ਾਨਾ ਕਰ ਰਹੇ ਯੋਗਾ
ਜ਼ਿਲ੍ਹੇ 'ਚ 110 ਯੋਗਾ ਟਰੇਨਰਾਂ ਵੱਲੋਂ 575 ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ
‘ਸੀ. ਐੱਮ. ਦੀ ਯੋਗਸ਼ਾਲਾ’ ਨੂੰ ਸੂਬੇ ’ਚ ਮਿਲਿਆ ਭਰਵਾਂ ਹੁੰਗਾਰਾ
ਯੋਗ ਦੇ ਨਿਯਮਤ ਅਭਿਆਸ ਨਾਲ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਬਣਾਈ ਰੱਖਣ ਵਿੱਚ ਮਦਦ ਮਿਲ ਰਹੀ ਹੈ। ਯੋਗ ਅਤੇ ਧਿਆਨ ਰਾਹੀਂ ਲੋਕ ਤਣਾਅ ਅਤੇ ਚਿੰਤਾ ਨੂੰ ਘਟਾਉਣ ਦੇ ਨਾਲ ਸਿਹਤਮੰਦ ਜੀਵਨਸ਼ੈਲੀ ਵੱਲ ਪ੍ਰੇਰਿਤ ਹੋ ਰਹੇ ਹਨ।
ਲੁਧਿਆਣਾ ਦੇ ਕਾਂਗਰਸੀ ਕੌਂਸਲਰ ਗੌਰਵ ਭੱਟੀ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ, ਕੇਸ ਦਰਜ
ਲੁਧਿਆਣਾ ਦੇ ਕਾਂਗਰਸੀ ਕੌਂਸਲਰ ਗੌਰਵ ਭੱਟੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।