70ਵੀਆਂ ਸਕੂਲ ਖੇਡਾਂ ਤਹਿਤ

ਗਰੀਕੋ ਰੋਮਨ ਕੁਸ਼ਤੀ 'ਚ ਖਿਡਾਰੀਆਂ ਨੇ ਦਿਖਾਏ ਜੌਹਰ

ਮੁਕਾਬਲੇ ਕੇਸਰ ਸਿੰਘ ਕੁਸ਼ਤੀ ਅਕੈਡਮੀ ਪਟਿਆਲਾ 'ਚ ਕਰਵਾਏ ਗਏ

By : True Update, Tanish kajla
ਗਰੀਕੋ ਰੋਮਨ ਕੁਸ਼ਤੀ 'ਚ ਖਿਡਾਰੀਆਂ ਨੇ ਦਿਖਾਏ ਜੌਹਰ

ਪਟਿਆਲਾ, 01 ਸਤੰਬਰ (ਹਿੰ.ਸ.) :  70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਲੜਕਿਆਂ ਦੇ ਅੰਡਰ-14/19 ਵਰਗ ਦੇ ਗਰੀਕੋ ਰੋਮਨ ਕੁਸ਼ਤੀ ਮੁਕਾਬਲੇ ਕੇਸਰ ਸਿੰਘ ਕੁਸ਼ਤੀ ਅਕੈਡਮੀ, ਪਟਿਆਲਾ ਵਿਖੇ ਕਰਵਾਏ ਗਏ। ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਅਗਵਾਈ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਰਵਿੰਦਰਪਾਲ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਏ ਗਏ। ਮੁਕਾਬਲਿਆਂ ਦਾ ਆਯੋਜਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਅਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਕੀਤਾ ਗਿਆ। ਵੱਖ-ਵੱਖ ਭਾਰ ਵਰਗਾਂ ਵਿੱਚ 45 ਕਿਲੋ ਵਿੱਚ ਗੁਰਭਜਨ ਸਿੰਘ ਪਹਿਲੇ, ਲਵਜੋਤ ਸਿੰਘ ਦੂਜੇ ਅਤੇ ਰੁਪੇਸ਼ ਤੀਜੇ ਸਥਾਨ ’ਤੇ ਰਹੇ। 48 ਕਿਲੋ ਵਿੱਚ ਸਤਿੰਦਰ ਸਿੰਘ ਨੇ ਪਹਿਲਾ, ਲਵਇੰਦਰ ਸਿੰਘ ਨੇ ਦੂਜਾ ਅਤੇ ਸਾਹਿਲਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ। 60 ਕਿਲੋ ਵਰਗ ਵਿੱਚ ਗੁਰਲਾਲ ਸਿੰਘ ਪਹਿਲੇ, ਇਸਪ੍ਰੀਤ ਸਿੰਘ ਦੂਜੇ ਅਤੇ ਗੁਰਨੂਰਜੀਤ ਸਿੰਘ ਤੀਜੇ ਸਥਾਨ ’ਤੇ ਰਹੇ।  92 ਕਿਲੋ ਵਿੱਚ ਗੁਰਸ਼ਰਨਪ੍ਰੀਤ ਸਿੰਘ ਨੇ ਪਹਿਲਾ, ਅਰਮਾਨਜੋਤ ਸਿੰਘ ਨੇ ਦੂਜਾ ਅਤੇ ਜ਼ੋਰਾਵਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 110 ਕਿਲੋ ਵਰਗ ਵਿੱਚ ਦੁਪਿੰਦਰ ਸਿੰਘ ਪਹਿਲੇ, ਗੁਰਰਹਿਮਤ ਸਿੰਘ ਦੂਜੇ ਅਤੇ ਆਰਵ ਬਾਸਲ ਤੀਜੇ ਸਥਾਨ ’ਤੇ ਰਹੇ। ਇਸ ਮੌਕੇ ਪ੍ਰਿੰਸੀਪਲ ਪੂਨਮ ਕੁਮਾਰੀ, ਰਣਜੀਤ ਸਿੰਘ, ਰਾਕੇਸ਼ ਕੁਮਾਰ ਅਰੋੜਾ, ਅਰੁਣ ਕੁਮਾਰ, ਹਰਦੀਪ ਸਿੰਘ, ਸਾਰਜ ਸਿੰਘ, ਜਗਬੀਰ ਸਿੰਘ, ਸੁਦੇਸ਼ ਕੁਮਾਰ, ਮਨਦੀਪ ਕੁਮਾਰ, ਰਜਨੀ ਠਾਕੁਰ, ਅਮਨਦੀਪ ਸ਼ਰਮਾ ਅਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਤੇ ਖੇਡਡ ਪ੍ਰੇਮੀ ਹਾਜ਼ਰ ਸਨ।

ਮੁੱਖ ਖ਼ਬਰਾਂ

ਪੰਜਾਬ ਸਟੇਟ ਐਮ. ਟੀ. ਬੀ. ਸਾਈਕਲਿੰਗ ਚੈਂਪੀਅਨਸ਼ਿਪ-2026 ਪਟਿਆਲਾ ’ਚ ਸੰਪੰਨ

ਪੰਜਾਬ ਸਟੇਟ ਐਮ. ਟੀ. ਬੀ. ਸਾਈਕਲਿੰਗ ਚੈਂਪੀਅਨਸ਼ਿਪ-2026 ਪਟਿਆਲਾ ’ਚ ਸੰਪੰਨ

ਐਸੋਸੀਏਸ਼ਨ ਦਾ ਉਦੇਸ਼ ਵਿਗਿਆਨਕ ਸਿਖਲਾਈ, ਨਿਯਮਤ ਮੁਕਾਬਲਿਆਂ ਤੇ ਯੋਗ ਮਾਰਗਦਰਸ਼ਨ ਰਾਹੀਂ ਕੌਮੀ ਤੇ ਕੌਮਾਂਤਰੀ ਪੱਧਰ ਦੇ ਸਾਈਕਲਿਸਟ ਤਿਆਰ ਕਰਨਾ : ਕਾਹਲੋਂ

‘ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਟਾਰਚ ਰਿਲੇਅ ਦਾ ਅੰਮ੍ਰਿਤਸਰ ਪਹੁੰਚਣ ’ਤੇ ਸ਼ਾਨਦਾਰ ਸਵਾਗਤ

‘ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਟਾਰਚ ਰਿਲੇਅ ਦਾ ਅੰਮ੍ਰਿਤਸਰ ਪਹੁੰਚਣ ’ਤੇ ਸ਼ਾਨਦਾਰ ਸਵਾਗਤ

ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ ਅਤੇ ਸੂਬੇ ਦਾ ਨਾਮ ਰੌਸ਼ਨ ਕਰਨ ਲਈ ਕੀਤਾ ਪ੍ਰੇਰਿਤ : ਪਲਵੀ ਮਿਸ਼ਰਾ

ਪਟਿਆਲਾ 'ਚ ਆਜ਼ਾਦੀ ਦਿਵਸ ਮੌਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਲਹਿਰਾਉਣਗੇ ਤਿਰੰਗਾ ਝੰਡਾ

ਪਟਿਆਲਾ 'ਚ ਆਜ਼ਾਦੀ ਦਿਵਸ ਮੌਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਲਹਿਰਾਉਣਗੇ ਤਿਰੰਗਾ ਝੰਡਾ

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆ ਸੰਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।

ਵਿਜੀਲੈਂਸ ਬਿਊਰੋ ਨੇ 10,500 ਰੁ. ਰਿਸ਼ਵਤ ਲੈਂਦਾ ਜਲ ਸਰੋਤ ਵਿਭਾਗ ਦਾ ਕਲਰਕ ਰੰਗੇ ਹੱਥੀਂ ਕੀਤਾ ਕਾਬੂ

ਵਿਜੀਲੈਂਸ ਬਿਊਰੋ ਨੇ 10,500 ਰੁ. ਰਿਸ਼ਵਤ ਲੈਂਦਾ ਜਲ ਸਰੋਤ ਵਿਭਾਗ ਦਾ ਕਲਰਕ ਰੰਗੇ ਹੱਥੀਂ ਕੀਤਾ ਕਾਬੂ

ਵਿਜੀਲੈਂਸ ਬਿਊਰੋ ਨੇ ਜਲ ਸਰੋਤ ਵਿਭਾਗ ਦੇ ਅਸਿਸਟੈਂਟ ਰੈਵਨਿਊ ਕਲਰਕ (ਵਾਧੂ ਚਾਰਜ ਐਚ.ਆਰ.ਸੀ.) ਸੁਖਪਾਲ ਸਿੰਘ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।

ਚੇਤਨਾ ਪ੍ਰੋਜੈਕਟ ਤਹਿਤ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਕੀਤੀ ਸਰਕਾਰੀ ਦਫ਼ਤਰਾਂ ਦੀ ਵਿੱਦਿਅਕ ਯਾਤਰਾ

ਚੇਤਨਾ ਪ੍ਰੋਜੈਕਟ ਤਹਿਤ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਕੀਤੀ ਸਰਕਾਰੀ ਦਫ਼ਤਰਾਂ ਦੀ ਵਿੱਦਿਅਕ ਯਾਤਰਾ

ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਗਈ ਨਿਵੇਕਲੀ ਪਹਿਲ ‘ਚੇਤਨਾ ਪ੍ਰੋਜੈਕਟ’ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮਾਡਲ ਟਾਊਨ ਦੇ ਵਿਦਿਆਰਥੀਆਂ ਨੇ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਦਾ ਵਿਦਿਅਕ ਦੌਰਾ ਕੀਤਾ।