ਚੰਡੀਗੜ੍ਹ, (ਹਿੰ.ਸ.) ਸ਼ਹਿਰ ਵਿੱਚ ਲਾਰੈਂਸ ਗੈਂਗ ਦੇ ਨਾਂ ‘ਤੇ ਇੱਕ ਕਾਰੋਬਾਰੀ ਤੋਂ 2 ਕਰੋੜ ਰੁਪਏ ਦੀ ਰੰਗਦਾਰੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੀ ਸ਼ਿਕਾਇਤ ‘ਤੇ ਚੰਡੀਗੜ੍ਹ ਪੁਲਿਸ ਨੇ ਜ਼ੀਰੋ ਐਫਆਈਆਰ ਦਰਜ ਕਰ ਕੇ ਮਾਮਲਾ ਅਗਲੀ ਜਾਂਚ ਲਈ ਖਰੜ ਸਿਟੀ ਥਾਣਾ ਪੁਲਿਸ ਨੂੰ ਭੇਜ ਦਿੱਤਾ ਹੈ। ਸ਼ਿਕਾਇਤਕਰਤਾ ਲਵਪ੍ਰੀਤ ਸਿੰਘ, ਨਿਵਾਸੀ ਸੰਤੇ ਮਾਜਰਾ ਕਾਲੋਨੀ, ਸੈਕਟਰ-127 ਨੇ ਐੱਸਐੱਸਪੀ ਚੰਡੀਗੜ੍ਹ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਇੱਕ ਦਫ਼ਤਰ ਸੈਕਟਰ-22ਬੀ ਸਥਿਤ ਮੈਸੇਜ ਵਾਹਿਗੁਰੂ ਪ੍ਰੋਡਕਸ਼ਨ ਵਿੱਚ ਵੀ ਹੈ। ਉਸਨੇ ਦੱਸਿਆ ਕਿ ਸਵੇਰ ਉਸਨੂੰ ਇੱਕ ਅਣਪਛਾਤੇ ਨੰਬਰ ਤੋਂ ਧਮਕੀ ਭਰੀ ਵੁਆਇਸ ਰਿਕਾਰਡਿੰਗ ਮਿਲੀ, ਜਿਸ ਵਿੱਚ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਹੈਰੀ ਬਾਕਸਰ ਦੱਸਦਿਆਂ ਲਾਰੈਂਸ ਗੈਂਗ ਨਾਲ ਜੁੜਿਆ ਹੋਣ ਦਾ ਦਾਅਵਾ ਕੀਤਾ। ਉਸ ਨੇ 2 ਕਰੋੜ ਰੁਪਏ ਦੀ ਮੰਗ ਕੀਤੀ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ 24 ਘੰਟਿਆਂ ਅੰਦਰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ। ਉਸ ਦੀ ਪਤਨੀ ਪਾਇਲ ਅਤੇ ਧੀ ਅਵਨੀਤ ਕੌਰ ਦਾ ਨਾਮ ਲੈ ਕੇ ਪਰਿਵਾਰ ਦੀ ਨਿੱਜੀ ਜਾਣਕਾਰੀ ਹੋਣ ਦਾ ਵੀ ਦਾਅਵਾ ਕੀਤਾ। ਇਸ ਤੋਂ ਇਲਾਵਾ ਸੈਕਟਰ-17 ਵਿੱਚ ਉਸ ਦੇ ਦਫ਼ਤਰਾਂ ਦੀ ਜਾਣਕਾਰੀ ਦੱਸ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਗਈ।
ਧਮਕੀ ਤੋਂ ਬਾਅਦ ਪਰਿਵਾਰ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਲਵਪ੍ਰੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਦੋਸ਼ੀ ਵੱਲੋਂ ਜਾਨੋਂ ਮਾਰਨ ਅਤੇ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਉਸ ਕੋਲ ਵੁਆਇਸ ਰਿਕਾਰਡਿੰਗ ਸਮੇਤ ਹੋਰ ਇਲੈਕਟ੍ਰਾਨਿਕ ਸਬੂਤ ਮੌਜੂਦ ਹਨ, ਜੋ ਪੁਲਿਸ ਨੂੰ ਸੌਂਪ ਦਿੱਤੇ ਗਏ ਹਨ। ਇਸ ਮਾਮਲੇ ਵਿੱਚ ਥਾਣਾ ਸੈਕਟਰ-22 ਵਿੱਚ ਪਹਿਲਾਂ ਡੀਡੀਆਰ ਦਰਜ ਕੀਤੀ ਗਈ ਸੀ। ਬਾਅਦ ਵਿੱਚ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਸੈਕਟਰ-17 ਵਿੱਚ ਭਾਰਤੀਆ ਨਿਆਂ ਸੰਹਿਤਾ 2023 ਦੀ ਧਾਰਾ 308(4) ਅਧੀਨ ਜ਼ੀਰੋ ਐੱਫਆਈਆਰ ਦਰਜ ਕੀਤੀ ਗਈ ਅਤੇ ਕੇਸ ਨੂੰ ਅਗਲੀ ਜਾਂਚ ਲਈ ਖਰੜ ਸਿਟੀ ਥਾਣੇ ਭੇਜ ਦਿੱਤਾ ਗਿਆ। ਪੁਲਿਸ ਵੱਲੋਂ ਕਾਲ ਡੀਟੇਲ ਰਿਕਾਰਡ, ਵੋਇਸ ਰਿਕਾਰਡਿੰਗ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਦੋਸ਼ੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਮਲੇ ਵਿੱਚ ਧਾਰਾ 308 (ਫਿਰੌਤੀ) ਅਤੇ ਧਾਰਾ 351 (ਅਪਰਾਧਿਕ ਧਮਕੀ) ਸਮੇਤ ਹੋਰ ਧਾਰਾਵਾਂ ਹੇਠ ਕਾਰਵਾਈ ਕੀਤੀ ਜਾ ਰਹੀ ਹੈ।
ਲਾਰੈਂਸ ਗੈਂਗ ਦੇ ਨਾਂ ‘ਤੇ ਕਾਰੋਬਾਰੀ ਤੋਂ ਮੰਗੀ 2 ਕਰੋੜ ਰੁਪਏ ਦੀ ਰੰਗਦਾਰੀ
ਚੰਡੀਗੜ੍ਹ ਵਿੱਚ ਲਾਰੈਂਸ ਗੈਂਗ ਦੇ ਨਾਂ ‘ਤੇ ਇੱਕ ਕਾਰੋਬਾਰੀ ਤੋਂ 2 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਗਈ, ਪੁਲਿਸ ਨੇ ਜਾਂਚ ਸ਼ੁਰੂ ਕੀਤੀ।
ਮੁੱਖ ਖ਼ਬਰਾਂ
ਪੀ. ਜੀ. ਆਈ. ਐਡਵਾਂਸ ਆਈ ਸੈਂਟਰ ਦਾ 98 ਕਰੋੜ ਨਾਲ ਹੋਵੇਗਾ ਵਿਸਥਾਰ
6 ਮੰਜ਼ਿਲਾ ਬਣੇਗਾ ਨਵਾਂ ਬਲਾਕ, 4 ਨਵੇਂ ਆਪਰੇਸ਼ਨ ਥੀਏਟਰ ਤੇ 18 ਬੈੱਡਾਂ ਦਾ ਮਿਲੇਗਾ ਵਾਰਡ, ਨਵੇਂ ਬਲਾਕ ਨਾਲ ਮਰੀਜ਼ਾਂ ਨੂੰ ਇਲਾਜ ਤੇ ਸਰਜਰੀ ਦੀਆਂ ਸਹੂਲਤਾਂ ’ਚ ਮਿਲੇਗਾ ਵਾਧਾ
ਲੁਧਿਆਣਾ ’ਚ ਜਾਇਦਾਦ ਦੇ ਲਾਲਚ ਨੇ ਦੋਹਤੇ ਨੂੰ ਬਣਾਇਆ ਨਾਨੀ ਦਾ ਕਾਤਲ
ਮ੍ਰਿਤਕਾ ਦੀ ਧੀ ਤੇ ਮੁਲਜ਼ਮ ਦੀ ਮਾਸੀ ਕੁਲਵਿੰਦਰ ਕੌਰ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਸਦਰ ਪੁਲਿਸ ਨੇ ਸੀ. ਸੀ. ਟੀ. ਵੀ. ਫੁਟੇਜ ਕਬਜ਼ੇ ’ਚ ਲੈ ਕੇ ਜਾਂਚ ਕੀਤੀ ਸ਼ੁਰੂ
ਸੁਖਨਾ ਝੀਲ ਤੋਂ ਨਸ਼ਾ ਵਿਰੋਧੀ ਵੈਲਨੈੱਸ ਵਾਕਥਾਨ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦਿਖਾਈ ਹਰੀ ਝੰਡੀ
ਵੱਡੀ ਗਿਣਤੀ ’ਚ ਲੋਕਾਂ ਨੇ ਹਿੱਸਾ ਲੈ ਕੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਦਾ ਦਿੱਤਾ ਸੰਦੇਸ਼
ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਵੱਲੋਂ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ
ਅੱਜ ਸੂਬੇ ਦੇ ਸਾਰੇ 22 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ
ਐਡਵਾਂਸਡ ਐਨਾਲਿਟੀਕਲ ਲੈਬਾਰਟਰੀ ਸਹੂਲਤ ਦਾ ਕਰਨਗੇ ਉਦਘਾਟਨ
ਜੋ ਕਿ ਯੂਨੀਵਰਸਿਟੀ ਦੇ ਖੋਜ, ਨਵੀਨਤਾ ਅਤੇ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਹੈ