ਮੋਹਾਲੀ 'ਚ ਕਾਂਗਰਸ ਨੂੰ ਝਟਕਾ

ਮੋਹਾਲੀ ’ਚ ਕਾਂਗਰਸ ਨੂੰ ਝਟਕਾ, ਮੌਜੂਦਾ ਕੌਂਸਲਰ ਹਰਜੀਤ ਸਿੰਘ ਭੋਲੂ ਸਮੇਤ ਕਈ ਆਗੂ ‘ਆਪ’ ’ਚ ਸ਼ਾਮਲ

ਮੋਹਾਲੀ ਨਗਰਪਾਲਿਕਾ ਦੇ ਵਾਰਡ ਨੰ. 30 ਤੋਂ ਮੌਜੂਦਾ ਮਿਉਂਸੀਪਲ ਕੌਂਸਲਰ ਹਰਜੀਤ ਸਿੰਘ ਭੋਲੂ ਨੇ ਕਾਂਗਰਸ ਪਾਰਟੀ ਛੱਡ ਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ

By : True Update, Harpreet Singh
ਮੋਹਾਲੀ ’ਚ ਕਾਂਗਰਸ ਨੂੰ ਝਟਕਾ, ਮੌਜੂਦਾ ਕੌਂਸਲਰ ਹਰਜੀਤ ਸਿੰਘ ਭੋਲੂ ਸਮੇਤ ਕਈ ਆਗੂ ‘ਆਪ’ ’ਚ ਸ਼ਾਮਲ

ਮੋਹਾਲੀ, (ਹਿੰ.ਸ.) ਆਮ ਆਦਮੀ ਪਾਰਟੀ ਦੀ ਮੋਹਾਲੀ ਇਕਾਈ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਨਗਰ ਨਿਗਮ ਮੋਹਾਲੀ ਦੇ ਵਾਰਡ ਨੰਬਰ 30 ਤੋਂ ਮੌਜੂਦਾ ਮਿਉਂਸੀਪਲ ਕੌਂਸਲਰ ਹਰਜੀਤ ਸਿੰਘ ਭੋਲੂ ਨੇ ਕਾਂਗਰਸ ਪਾਰਟੀ ਛੱਡ ਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਉਨ੍ਹਾਂ ਦੇ ਨਾਲ ਮੋਹਾਲੀ ਦੇ ਪਿੰਡ ਸੋਹਾਣਾ ਦੀਆਂ ਕਈ ਹੋਰ ਪ੍ਰਮੁੱਖ ਹਸਤੀਆਂ ਅਤੇ ਪਿੰਡ ਬੜੀ ਦੇ ਪੰਚ ਗਗਨਦੀਪ ਸਿੰਘ ਬੜੀ ਵੀ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ। ‘ਆਪ’ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਮਾਸਟਰ ਸੁਖਦੇਵ ਸਿੰਘ, ਦਿਲਦਾਰ ਸਿੰਘ ਬਿੱਲੂ, ਸਿੰਗਾਰਾ ਸੋਹਾਣਾ, ਪ੍ਰੇਮ ਸਿੰਘ, ਜਗਦੀਪ ਸਿੰਘ, ਰਮਨਦੀਪ ਸੋਹਾਣਾ ਅਤੇ ਗਗਨਦੀਪ ਸਿੰਘ ਬੜੀ ਦੇ ਨਾਮ ਸ਼ਾਮਲ ਹਨ। ਪਾਰਟੀ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਹਰਜੀਤ ਸਿੰਘ ਭੋਲੂ ਆਪਣੇ ਕਰੀਬ 50 ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵਿਰੋਧੀ ਪਾਰਟੀਆਂ ਦੇ ਆਗੂ ਅਤੇ ਵਰਕਰ ਪਾਰਟੀ ਨਾਲ ਜੁੜ ਰਹੇ ਹਨ। ਇਸ ਮੌਕੇ ਹਰਜੀਤ ਸਿੰਘ ਭੋਲੂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਦੇ ਕੰਮਾਂ ਅਤੇ ਲੀਡਰਸ਼ਿਪ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਪਣੀ ਜ਼ਿੰਮੇਵਾਰੀ ਨਿਭਾਉਣਗੇ।

ਮੁੱਖ ਖ਼ਬਰਾਂ

ਮੋਹਾਲੀ ’ਚ ਏ. ਐਸ. ਆਈ. ਦੀ ਗੋਲੀ ਲੱਗਣ ਨਾਲ ਮੌਤ

ਮੋਹਾਲੀ ’ਚ ਏ. ਐਸ. ਆਈ. ਦੀ ਗੋਲੀ ਲੱਗਣ ਨਾਲ ਮੌਤ

ਮ੍ਰਿਤਕ ਦੇ ਪੁੱਤਰ ਨੇ ਕਿਹਾ : ਵੀਡੀਓ ’ਚ ਦਿਖਾਈ ਦੇ ਰਿਹੈ ਕਿ ਬੰਦੂਕ ਹੇਠਾਂ ਡਿੱਗੀ ਤੇ ਇਸ ਤੋਂ ਬਾਅਦ 7 ਤੋਂ 8 ਫਾਇਰ ਹੋਏ ਅਤੇ ਛੱਤ ’ਤੇ ਵੀ ਗੋਲੀਆਂ ਲੱਗਣ ਦੇ ਨਿਸ਼ਾਨ ਮੌਜੂਦ  ਹਨ

ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਕਿਸਾਨਾਂ ਦਾ ਪੱਕਾ ਮੋਰਚਾ ਤੀਜੇ ਦਿਨ ਵੀ ਜਾਰੀ

ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਕਿਸਾਨਾਂ ਦਾ ਪੱਕਾ ਮੋਰਚਾ ਤੀਜੇ ਦਿਨ ਵੀ ਜਾਰੀ

ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਕਿਸਾਨਾਂ ਅਤੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਤੇ ਵਰਕਰ ਲਗਾਤਾਰ ਧਰਨੇ ਵਿੱਚ ਪਹੁੰਚ ਰਹੇ ਹਨ

ਮੋਹਾਲੀ ’ਚ ਬਰਥਡੇ ਪਾਰਟੀ ਦੌਰਾਨ ਫਾਇਰਿੰਗ, ਨੌਜਵਾਨ ਤੇ ਲੜਕੀ ਜ਼ਖਮੀ

ਮੋਹਾਲੀ ’ਚ ਬਰਥਡੇ ਪਾਰਟੀ ਦੌਰਾਨ ਫਾਇਰਿੰਗ, ਨੌਜਵਾਨ ਤੇ ਲੜਕੀ ਜ਼ਖਮੀ

ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ

ਘੜੂੰਆਂ 'ਚ ਧਰਮਸ਼ਾਲਾ ਦੀ ਖੁਦਾਈ ਦੌਰਾਨ ਮਿਲੇ ਸਦੀਆਂ ਪੁਰਾਣੇ ਚਾਂਦੀ ਦੇ ਸਿੱਕੇ

ਘੜੂੰਆਂ 'ਚ ਧਰਮਸ਼ਾਲਾ ਦੀ ਖੁਦਾਈ ਦੌਰਾਨ ਮਿਲੇ ਸਦੀਆਂ ਪੁਰਾਣੇ ਚਾਂਦੀ ਦੇ ਸਿੱਕੇ

ਇਹ ਸਿੱਕੇ 500-600 ਸਾਲ ਪੁਰਾਣੇ ਹੋਣ ਦੀ ਚਰਚਾ ਸੁਣਨ ਨੂੰ ਮਿਲ ਰਹੀ ਹੈ

ਲੋਕਾਂ ਦੀ ਵੱਡੀ ਸ਼ਮੂਲੀਅਤ ਸਰਕਾਰ ਪ੍ਰਤੀ ਭਰੋਸੇ ਦਾ ਪ੍ਰਗਟਾਵਾ

ਲੋਕਾਂ ਦੀ ਵੱਡੀ ਸ਼ਮੂਲੀਅਤ ਸਰਕਾਰ ਪ੍ਰਤੀ ਭਰੋਸੇ ਦਾ ਪ੍ਰਗਟਾਵਾ

ਲੋਕ ਪੱਖੀ ਸਕੀਮਾਂ ਤੇ ਵਿਕਾਸ ਕਾਰਜਾਂ ਦੇ ਆਧਾਰ ’ਤੇ 2027 ਵਿੱਚ ਵੀ ਬਣੇਗੀ ‘ਆਪ’ ਦੀ ਸਰਕਾਰ : ਕੁਲਵੰਤ ਸਿੰਘ