ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਅਤੇ ਅਹਿਮਦੀਆ ਜਮਾਤ ਵੱਲੋਂ

ਕਾਦੀਆਂ 'ਚ ਸਵੈ-ਇੱਛਕ ਖੂਨਦਾਨ ਕੈਂਪ, 45 ਵਿਅਕਤੀਆਂ ਨੇ ਕੀਤਾ ਖੂਨਦਾਨ

ਖੂਨਦਾਨ ਕਰਨ ਵਾਲਾ ਵਿਅਕਤੀ ਵੀ ਇਸ ਮਹਾਨ ਕਾਰਜ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ

By : True Update, Harmanjot Singh
ਕਾਦੀਆਂ 'ਚ ਸਵੈ-ਇੱਛਕ ਖੂਨਦਾਨ ਕੈਂਪ, 45 ਵਿਅਕਤੀਆਂ ਨੇ ਕੀਤਾ ਖੂਨਦਾਨ

ਬਟਾਲਾ, 27 ਅਗਸਤ (ਹਿੰ.ਸ.) : ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਗੁਰਦਾਸਪੁਰ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਅਤੇ ਅਹਿਮਦੀਆ ਜਮਾਤ ਕਾਦੀਆਂ ਦੇ ਸਹਿਯੋਗ ਨਾਲ ਨੂਰ ਹਸਪਤਾਲ, ਕਾਦੀਆਂ ਵਿਖੇ ਸਵੈ-ਇੱਛਕ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਕੁਲਦੀਪ ਚੰਦ, ਪੀ.ਸੀ.ਐੱਸ., ਸਹਾਇਕ ਕਮਿਸ਼ਨਰ (ਜ)-ਕਮ-ਅਵੈਤਨੀ ਸਕੱਤਰ, ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਗੁਰਦਾਸਪੁਰ ਨੇ ਕੀਤਾ। ਇਸ ਮੌਕੇ ਕੁਲਦੀਪ ਚੰਦ ਨੇ ਕਿਹਾ ਕਿ ਖੂਨਦਾਨ ਇੱਕ ਮਹਾਨ ਕਾਰਜ ਹੈ ਅਤੇ ਖੂਨਦਾਨ ਕਰਨ ਵਾਲਾ ਵਿਅਕਤੀ ਵੀ ਇਸ ਮਹਾਨ ਕਾਰਜ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਖੂਨ ਦੀ ਲੋੜ ਪੈਣ 'ਤੇ ਖੂਨਦਾਨ ਕਰਨ ਵਾਲਾ ਅਤੇ ਖੂਨ ਪ੍ਰਾਪਤ ਕਰਨ ਵਾਲਾ ਇੱਕ ਦੂਜੇ ਤੋਂ ਅਣਜਾਣ ਹੁੰਦੇ ਹਨ, ਪਰ ਖੂਨ ਦਾ ਰੰਗ ਸਾਰਿਆ ਲਈ ਇਕੋ ਜਿਹਾ ਹੁੰਦਾ ਹੈ। ਉਨ੍ਹਾਂ ਅਹਿਮਦੀਆ ਜਮਾਤ ਵੱਲੋਂ ਸਵੈ-ਇੱਛਕ ਖੂਨਦਾਨ ਕੈਂਪ ਲਗਾ ਕੇ ਦਿੱਤੀ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ। ਅਹਿਮਦੀਆ ਜਮਾਤ ਦੇ ਚੀਫ ਸੈਕਟਰੀ ਮੁਹੰਮਦ ਇਨਾਮ ਗੋਰੀ ਨੇ ਖੂਨਦਾਨੀਆਂ ਦਾ ਹੌਸਲਾ ਵਧਾਉਂਦਿਆਂ ਕਿਹਾ ਕਿ ਅਹਿਮਦੀਆ ਜਮਾਤ ਭਵਿੱਖ ਵਿੱਚ ਵੀ ਅਜਿਹੇ ਕੈਂਪ ਲਗਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਰੈੱਡ ਕਰਾਸ ਸੋਸਾਇਟੀ ਸਹਿਯੋਗ ਦਿੰਦੀ ਰਹੇਗੀ, ਤਾਂ ਜੋ ਲੋੜਵੰਦ ਮਰੀਜ਼ਾਂ ਨੂੰ ਸਮੇਂ ਸਿਰ ਖੂਨ ਮੁਹੱਈਆ ਕਰਵਾਇਆ ਜਾ ਸਕੇ। ਰੈੱਡ ਕਰਾਸ ਦੇ ਸਕੱਤਰ ਰਾਜੀਵ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਸਵੈ-ਇੱਛਕ ਖੂਨਦਾਨ ਮੁਹਿੰਮ ਨਾਲ ਜੋੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਲੋੜ ਪੈਣ ’ਤੇ ਮਰੀਜ਼ਾਂ ਨੂੰ ਬਿਨਾਂ ਕਿਸੇ ਦੇਰੀ ਦੇ ਖੂਨ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ। ਕੈਂਪ ਦੌਰਾਨ ਕਰੀਬ 45 ਵਿਅਕਤੀਆਂ ਨੇ ਸਵੈ-ਇੱਛਾ ਨਾਲ ਖੂਨਦਾਨ ਕੀਤਾ। ਇਸ ਮੌਕੇ ਅਹਿਮਦੀਆ ਜਮਾਤ ਦੇ ਵਧੀਕ ਚੀਫ ਸੈਕਟਰੀ ਮਕਦੂਮ ਸਰੀਫ, ਸਰਬਜੀਤ ਸਿੰਘ, ਸਈਅਦ ਅਜੀਜ ਅਹਿਮਦ, ਚੇਅਰਮੈਨ ਹੁਮੈਨਟੀ ਫਸਟ ਇੰਡੀਆ ਕਾਦੀਆਂ, ਡਾ. ਪੂਜਾ, ਬੀ.ਟੀ.ਓ. ਬਲੱਡ ਬੈਂਕ ਗੁਰਦਾਸਪੁਰ, ਯੂਨਾਈਟਿਡ ਸਿੱਖ ਵੈਲਫੇਅਰ ਸੋਸਾਇਟੀ ਗੁਰਦਾਸਪੁਰ ਦੇ ਪ੍ਰਧਾਨ, ਸਿਹਤ ਵਿਭਾਗ ਦੀ ਟੈਕਨੀਕਲ ਟੀਮ ਅਤੇ ਰੈੱਡ ਕਰਾਸ ਸੋਸਾਇਟੀ ਦਾ ਸਟਾਫ ਵੀ ਹਾਜ਼ਰ ਸੀ।
 

ਮੁੱਖ ਖ਼ਬਰਾਂ

ਰਾਏਕੋਟ ਦੀ ਧਰਤੀ ਸਿੱਖ ਇਤਿਹਾਸ ’ਚ ਰੱਖਦੀ ਏ ਵਿਸ਼ੇਸ਼ ਮਹੱਤਵ  : ਗੜਗੱਜ

ਰਾਏਕੋਟ ਦੀ ਧਰਤੀ ਸਿੱਖ ਇਤਿਹਾਸ ’ਚ ਰੱਖਦੀ ਏ ਵਿਸ਼ੇਸ਼ ਮਹੱਤਵ  : ਗੜਗੱਜ

ਕਿਹਾ : ਸਰਕਾਰ ਨੂੰ ਇਹ ਸਮਝਣਾ ਚਾਹੀਦੈ ਕਿ ਪੰਥ ਦੀ ਸਹਿਮਤੀ ਤੋਂ ਬਿਨਾਂ ਸਿੱਖਾਂ ਨਾਲ ਸਬੰਧਤ ਕੋਈ ਵੀ ਨੀਤੀ ਜਾਂ ਕਾਨੂੰਨ ਲਾਗੂ ਨਹੀਂ ਕੀਤਾ ਜਾ ਸਕਦਾ

ਗਮਾਡਾ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਿਆ, ‘ਆਪ’ ਸਾਂਸਦ ਮਲਵਿੰਦਰ ਕੰਗ ਨੇ ਆਪਣੀ ਹੀ ਸਰਕਾਰ ’ਤੇ ਚੁੱਕੇ ਸਵਾਲ

ਗਮਾਡਾ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਿਆ, ‘ਆਪ’ ਸਾਂਸਦ ਮਲਵਿੰਦਰ ਕੰਗ ਨੇ ਆਪਣੀ ਹੀ ਸਰਕਾਰ ’ਤੇ ਚੁੱਕੇ ਸਵਾਲ

ਮੁੱਖ ਮੰਤਰੀ ਤੋਂ ਗਮਾਡਾ ਵਿੱਚ ਕਥਿਤ ਤੌਰ ’ਤੇ ਭ੍ਰਿਸ਼ਟ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਲੋੜ ਪੈਣ ’ਤੇ ਉਨ੍ਹਾਂ ਦੇ ਤਬਾਦਲੇ ਦੀ ਕੀਤੀ ਮੰਗ

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮੰਡੀ ਗੋਬਿੰਦਗੜ੍ਹ 'ਚ ਕਾਸੋ ਆਪ੍ਰੇਸ਼ਨ ਤਹਿਤ 70 ਤੋਂ ਵੱਧ ਸ਼ੱਕੀ ਹਿਰਾਸਤ ਵਿੱਚ

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮੰਡੀ ਗੋਬਿੰਦਗੜ੍ਹ 'ਚ ਕਾਸੋ ਆਪ੍ਰੇਸ਼ਨ ਤਹਿਤ 70 ਤੋਂ ਵੱਧ ਸ਼ੱਕੀ ਹਿਰਾਸਤ ਵਿੱਚ

ਫਤਹਿਗੜ੍ਹ ਸਾਹਿਬ ਪੁਲਿਸ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮੰਡੀ ਗੋਬਿੰਦਗੜ੍ਹ ਵਿੱਚ ਵੱਡੇ ਪੱਧਰ 'ਤੇ ਕੋਰਡਨ ਐਂਡ ਸਰਚ ਆਪ੍ਰੇਸ਼ਨ ਚਲਾਇਆ।

ਦੀਨਾ ਨਗਰ 'ਚ ਅੱਧੀ ਰਾਤ ਤਿੰਨ ਮੰਜ਼ਿਲਾ ਇਮਾਰਤ ਢਹਿ ਗਈ, ਫਰਨੀਚਰ ਤੇ ਇਲੈਕਟ੍ਰਾਨਿਕਸ ਸ਼ੋਰੂਮ ਤਬਾਹ

ਦੀਨਾ ਨਗਰ 'ਚ ਅੱਧੀ ਰਾਤ ਤਿੰਨ ਮੰਜ਼ਿਲਾ ਇਮਾਰਤ ਢਹਿ ਗਈ, ਫਰਨੀਚਰ ਤੇ ਇਲੈਕਟ੍ਰਾਨਿਕਸ ਸ਼ੋਰੂਮ ਤਬਾਹ

ਦੀਨਾ ਨਗਰ ਦੇ ਕੇਸਰਸਸਿਨੇਮਾ ਦੇ ਨੇੜੇ ਸ਼ੁੱਕਰਵਾਰ ਅੱਧੀ ਰਾਤ ਨੂੰ ਤਿੰਨ ਮੰਜ਼ਿਲਾ ਇਮਾਰਤ ਢਹਿ ਗਈ। ਇਸ ਹਾਦਸੇ ਵਿੱਚ ਹੇਠਾਂ ਸਥਿਤ ਫਰਨੀਚਰ ਅਤੇ ਇਲੈਕਟ੍ਰਾਨਿਕਸ ਦਾ ਸ਼ੋਰੂਮ ਪੂਰੀ ਤਰ੍ਹਾਂ ਮਲਬੇ ਵਿੱਚ ਤਬਦੀਲ ਹੋ ਗਿਆ।


ਗੁਰਦਾਸਪੁਰ 'ਚ ਸਰਕਾਰੀ ਅਧਿਆਪਕ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਗੁਰਦਾਸਪੁਰ 'ਚ ਸਰਕਾਰੀ ਅਧਿਆਪਕ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਗੁਰਦਾਸਪੁਰ ਦੇ ਕਾਹਨੂੰਵਾਲ ਇਲਾਕੇ ਵਿੱਚ ਇੱਕ ਸਰਕਾਰੀ ਅਧਿਆਪਕ ਗੁਰਪ੍ਰੀਤ ਸਿੰਘ ਨੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਹ ਅਧਿਆਪਕ ਡਿਊਟੀ ਦੇ ਦਬਾਅ ਅਤੇ ਮਾਨਸਿਕ ਚਿੰਤਾਵਾਂ ਨੇ ਦਬਾਅ ਕਾਰਣ ਪਰੇਸ਼ਾਨ