ਖੰਨਾ, 26 ਅਗਸਤ (ਸ਼ਾਹੀ, ਰਾਜੂ) - ਸੀਨੀਅਰ ਕਪਤਾਨ ਪੁਲਸ ਖੰਨਾ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਖੰਨਾ ਪੁਲਸ ਵਲੋਂ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ਵਿਚ ਖੰਨਾ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ। ਇਸ ਮੁਹਿੰਮ ਦੌਰਾਨ ਐੱਸ.ਪੀ. (ਡੀ) ਰਾਕੇਸ਼ ਯਾਦਵ ਦੀ ਅਗਵਾਈ ਹੇਠ ਡੀ.ਐੱਸ.ਪੀ. (ਆਈ) ਮੋਹਿਤ ਕੁਮਾਰ ਸਿੰਗਲਾ, ਇੰਸਪੈਕਟਰ ਅਕਾਸ਼ ਦੱਤ ਇੰਚਾਰਜ ਸੀ.ਆਈ.ਏ, ਖੰਨਾ ਸਮੇਤ ਪੁਲਸ ਪਾਰਟੀ ਨੇ 04 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਕੁੱਲ 279 ਗ੍ਰਾਮ ਹੈਰੋਇਨ ਅਤੇ 01 ਨਜਾਇਜ ਪਿਸਟਲ .30 ਬੋਰ ਸਮੇਤ ਮੈਗਜੀਨ ਅਤੇ 07 ਜਿੰਦਾ ਰੌਂਦ .30 ਬੋਰ, 01 ਨਜਾਇਜ ਪਿਸਟਲ, ਇੱਕ ਮੋਟਰਸਾਇਕਲ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਐੱਸ.ਪੀ. (ਡੀ) ਰਾਕੇਸ਼ ਯਾਦਵ ਨੇ ਦੱਸਿਆ ਕਿ ਇੰਸਪੈਕਟਰ ਆਕਾਸ਼ ਦੱਤ, ਇੰਚਾਰਜ ਸੀ.ਆਈ.ਏ ਸਟਾਫ, ਖੰਨਾ ਸਮੇਤ ਪੁਲਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸਬੰਧੀ ਨੇੜੇ ਸੂਆ ਪੁਲੀ ਸਮਰਾਲਾ ਰੋਡ ਖੰਨਾ ਬਾ-ਹੱਦ ਪਿੰਡ ਰਹੌਣ ਮੌਜੂਦ ਸੀ ਤਾਂ ਸਮਰਾਲਾ ਸਾਇਡ ਤੋਂ ਇੱਕ ਮੋਟਰਸਾਇਕਲ ਨੰਬਰ ਆਉਂਦਾ ਦਿਖਾਈ ਦਿੱਤਾ, ਜਿਸ ’ਤੇ ਤਿੰਨ ਮੋਨੇ ਨੌਜਵਾਨ ਸਵਾਰ ਸਨ। ਇੰਸਪੈਕਟਰ ਆਕਾਸ਼ ਦੱਤ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਮੋਟਰਸਾਇਕਲ ਸਵਾਰਾਂ ਨੂੰ ਸ਼ੱਕ ਦੇ ਅਧਾਰ ’ਤੇ ਕਾਬੂ ਕੀਤਾ। ਇੰਸਪੈਕਟਰ ਆਕਾਸ਼ ਦੱਤ ਨੇ ਉਨ੍ਹਾਂ ਨਾਮ ਪਤਾ ਪੁੱਛਿਆ ਤਾਂ ਚਾਲਕ ਨੇ ਆਪਣਾ ਨਾਮ ਮਾਨਵ ਕੁਮਾਰ ਵਾਸੀ #400 ਮੁਹੱਲਾ ਰਿਸ਼ੀ ਨਗਰ ਨੇੜੇ ਰੇਲਵੇ ਸਟੇਸ਼ਨ ਹੁਸ਼ਿਆਰਪੁਰ ਥਾਣਾ ਸਿਟੀ ਹੁਸ਼ਿਆਰਪੁਰ, ਵਿਚਕਾਰ ਬੈਠੇ ਨੌਜਵਾਨ ਨੇ ਆਪਣਾ ਨਾਮ ਪਰਮਜੋਤ ਸਿੰਘ ਉਰਫ ਸ਼ੈਲੀ ਵਾਸੀ ਸਾਹਮਣੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਨੇੜੇ ਆਨਾਜ ਮੰਡੀ ਖੰਨਾ, ਥਾਣਾ ਸਿਟੀ ਖੰਨਾ ਜ਼ਿਲਾ ਲੁਧਿਆਣਾ ਅਤੇ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਰੌਬਨਪ੍ਰੀਤ ਸਿੰਘ ਉਰਫ ਪੰਨੂ ਵਾਸੀ ਪਿੰਡ ਨੋਸਿਹਰਾ ਪੰਨੂ ਥਾਣਾ ਸਰਹਾਲੀ ਜ਼ਿਲਾ ਤਰਨਤਾਰਨ ਦੱਸਿਆ। ਉਨ੍ਹਾਂ ਦੱਸਿਆ ਕਿ ਡੀ.ਐੱਸ.ਪੀ. (ਆਈ) ਮੋਹਿਤ ਕੁਮਾਰ ਸਿੰਗਲਾ ਦੀ ਹਾਜ਼ਰੀ ਵਿਚ ਨੌਜਵਾਨਾਂ ਕੋਲ ਮੌਜੂਦ ਪਿੱਠੂ ਬੈਗ ਦੀ ਤਲਾਸ਼ੀ ਅਮਲ ਵਿਚ ਲਿਆਦੀ ਤਾਂ ਉਸ ਵਿਚੋ ਅਸਲਾ ਬਰਾਮਦ ਹੋਇਆ। ਥਾਣਾ ਸਿਟੀ ਖੰਨਾ ਵਿੱਚ ਮਾਮਲਾ ਦਰਜ ਕੀਤਾ ਗਿਆ। ਹੋਰ ਪੁੱਛ-ਗਿੱਛ ਦੌਰਾਨ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਮੁਲਜ਼ਮਾਂ ਕੋਲੋਂ ਡੁੰਘਾਈ ਨਾਲ ਪੁੱਛਗਿੱਛ ਜਾਰੀ ਹੈ, ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। 500 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਗ੍ਰਿਫ਼ਤਾਰ (ਬਾਕਸ ’ਚ) ਇਸੇ ਤਰ੍ਹਾਂ ਨਸ਼ਾ ਵਿਰੋਧੀ ਮੁਹਿੰਮ ਦੌਰਾਨ ਡੀ.ਐੱਸ.ਪੀ. (ਸਬ-ਡਿਵੀਜਨ ਪਾਇਲ) ਹਰਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਜਸ਼ਨਪ੍ਰੀਤ ਸਿੰਘ, ਮੁੱਖ ਅਫਸਰ ਥਾਣਾ ਦੋਰਾਹਾ, ਇੰਸਪੈਕਟਰ ਅਕਾਸ਼ ਦੱਤ, ਇੰਚਾਰਜ ਸੀ.ਆਈ.ਏ, ਖੰਨਾ ਸਮੇਤ ਪੁਲਸ ਪਾਰਟੀ ਨੇ 01 ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਕੀਤੀ। ਜਾਣਕਾਰੀ ਅਨੁਸਾਰ ਰਾਤ 11.30 ਵਜੇ ਏ.ਐੱਸ.ਆਈ ਪ੍ਰਮੋਦ ਕੁਮਾਰ, ਸੀ.ਆਈ.ਏ, ਖੰਨਾ ਸਮੇਤ ਪੁਲਸ ਪਾਰਟੀ ਦੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸਬੰਧੀ ਫਸਟ ਐਡ ਪੋਸਟ ਦੋਰਾਹਾ ਮੌਜੂਦ ਸੀ ਤਾਂ ਲੁਧਿਆਣਾ ਤੋਂ ਆਈ ਇੱਕ ਬੱਸ ਵਿਚੋਂ ਇਕ ਮੋਨਾ ਨੌਜਵਾਨ ਉਤਰ ਕੇ ਫਸਟ ਐਡ ਪੋਸਟ, ਦੋਰਾਹਾ ਵੱਲ ਨੂੰ ਆਉਂਦਾ ਦਿਖਾਈ ਦਿੱਤਾ, ਜੋ ਅੱਗੇ ਪੁਲਸ ਪਾਰਟੀ ਨੂੰ ਦੇਖ ਕਰ ਘਬਰਾ ਕੇ ਪਿੱਛੇ ਨੂੰ ਮੁੜਨ ਲੱਗਾ, ਜਿਸਨੂੰ ਪੁਲਸ ਪਾਰਟੀ ਵਲੋਂ ਸ਼ੱਕ ਦੇ ਅਧਾਰ ’ਤੇ ਰੋਕ ਕੇ ਕਾਬੂ ਕੀਤਾ ਗਿਆ। ਏ.ਐੱਸ.ਆਈ ਪ੍ਰਮੋਦ ਕੁਮਾਰ ਨੇ ਉਸਦਾ ਨਾਮ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਹਰਦੀਪ ਸਿੰਘ ਉਰਫ ਦੀਪਾ ਪੁੱਤਰ ਗੁਰਚਰਨ ਸਿੰਘ ਵਾਸੀ ਮਕਾਨ ਨੰਬਰ 152, ਗਲੀ ਨੰਬਰ 9/1/2 ਗੁਰੂ ਗੋਬਿੰਦ ਸਿੰਘ ਨਗਰ ਬਰੋਟਾ ਰੋਡ, ਨਿਊ ਸ਼ਿਮਲਾਪੁਰੀ, ਥਾਣਾ ਸ਼ਿਮਲਾਪੁਰੀ, ਜ਼ਿਲਾ ਲੁਧਿਆਣਾ ਦੱਸਿਆ। ਉਸ ਕੋਲ ਮੌਜੂਦ ਲਿਫਾਫੇ ਦੀ ਤਲਾਸ਼ੀ ਡੀ.ਐੱਸ.ਪੀ. ਹਰਮਨਪ੍ਰੀਤ ਸਿੰਘ ਦੀ ਹਾਜ਼ਰੀ ਵਿਚ ਲੈਣ ’ਤੇ ਉਸ ਵਿਚੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ’ਤੇ ਪੁਲਸ ਵਲੋਂ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਐਨਡੀਪੀਐਸ ਐਕਟ, ਥਾਣਾ ਦੋਰਾਹਾ ਵਿਖੇ ਦਰਜ ਕੀਤਾ ਗਿਆ। ਮੁਲਜ਼ਮ ਕੋਲੋਂ ਪੁੱਛਗਿੱਛ ਜਾਰੀ ਹੈ, ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਇਸੇ ਤਰ੍ਹਾਂ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਡੀ.ਐੱਸ.ਪੀ. (ਆਈ) ਮੋਹਿਤ ਕੁਮਾਰ ਸਿੰਗਲਾ ਦੀ ਅਗਵਾਈ ਹੇਠ ਇੰਸਪੈਕਟਰ ਅਕਾਸ਼ ਦੱਤ, ਇੰਚਾਰਜ ਸੀ.ਆਈ.ਏ, ਖੰਨਾ ਸਮੇਤ ਪੁਲਸ ਪਾਰਟੀ ਨੇ 02 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਇੱਕ ਨਜਾਇਜ .32 ਬੋਰ ਪਿਸਟਲ ਸਮੇਤ 02 ਮੈਗਜੀਨ ਅਤੇ 02 ਜਿੰਦਾ ਰੌਂਦ ਅਤੇ ਮੋਟਰਸਾਈਕਲ ਬਰਾਮਦ ਕੀਤਾ। ਏ.ਐੱਸ.ਆਈ ਪ੍ਰਮੋਦ ਕੁਮਾਰ, ਸੀ.ਆਈ.ਏ ਸਟਾਫ, ਖੰਨਾ ਪੁਲਸ ਪਾਰਟੀ ਨਾਲ ਸ਼ੱਕੀ ਪੁਰਸ਼ਾਂ ਅਤੇ ਨਾਕਾਬੰਦੀ ਦੇ ਸਬੰਧ ਵਿਚ ਨੇੜੇ ਸਾਈਂ ਮੰਦਿਰ ਬਾ ਹੱਦ ਪਿੰਡ ਗਲਵੰਡੀ ਮੌਜੂਦ ਸਨ ਤਾਂ ਪੁਲਸ ਪਾਰਟੀ ਨੇ ਅਮਲੋਹ ਸਾਈਡ ਤੋਂ ਇੱਕ ਸਪਲੈਂਡਰ ਮੋਰਟਸਾਈਕਲ ਆਉਂਦਾ ਦਿਖਾਈ ਦਿੱਤਾ, ਜਿਸ ’ਤੇ ਦੋ ਨੌਜਵਾਨ ਸਵਾਰ ਸਨ। ਪੁਲਸ ਪਾਰਟੀ ਵਲੋਂ ਉਨ੍ਹਾਂ ਸ਼ੱਕ ਦੇ ਅਧਾਰ ’ਤੇ ਰੋਕ ਕੇ ਕਾਬੂ ਕੀਤਾ ਗਿਆ। ਜਿਨ੍ਹਾਂ ਤੋਂ ਨਾਮ ਪਤਾ ਪੁੱਛਣ ’ਤੇ ਨੌਜਵਾਨਾਂ ਨੇ ਆਪਣੇ ਨਾਮ ਜਤਿੰਦਰ ਸਿੰਘ ਉਰਫ ਭੱਟੀ ਪੁੱਤਰ ਵਿਕਰਮ ਸਿੰਘ ਵਾਸੀ ਪਿੰਡ ਕਾਨਪੁਰ, ਥਾਣਾ ਅਮਲੋਹ, ਜ਼ਿਲਾ ਫਤਿਹਗੜ੍ਹ ਸਾਹਿਬ ਅਤੇ ਗਗਨਦੀਪ ਸਿੰਘ ਉਰਫ ਗੱਗਾ ਪੁੱਤਰ ਰਛਪਾਲ ਸਿੰਘ ਵਾਸੀ ਪਿੰਡ ਕਾਨਪੁਰ ਥਾਣਾ ਅਮਲੋਹ ਜ਼ਿਲਾ ਫਤਿਹਗੜ੍ਹ ਸਾਹਿਬ ਦੱਸਿਆ। ਉਕਤ ਦੋਵਾਂ ਦੀ ਤਲਾਸ਼ੀ ’ਤੇ ਜਤਿੰਦਰ ਸਿੰਘ ਉਰਫ ਭੱਟੀ ਦੀ ਪੈਂਟ ਦੇ ਡੱਬ ਵਿਚੋਂ ਇੱਕ ਪਿਸਟਲ .32 ਬੋਰ ਸਮੇਤ ਖਾਲੀ ਮੈਗਜੀਨ ਬਰਾਮਦ ਹੋਇਆ ਅਤੇ ਗਗਨਦੀਪ ਸਿੰਘ ਉਰਫ ਗੱਗਾ ਦੀ ਪੈਂਟ ਦੀ ਸੱਜੀ ਜੇਬ ਵਿਚੋਂ 01 ਮੈਗਜੀਨ ਜਿਸ ਵਿਚੋਂ 02 ਜਿੰਦਾ ਰੌਂਦ .32 ਬੋਰ ਬਰਾਮਦ ਹੋਏ। ਲਜ਼ਮਾਂ ਕੋਲੋਂ ਡੁੰਘਾਈ ਨਾਲ ਪੁੱਛਗਿੱਛ ਜਾਰੀ ਹੈ, ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਨਸ਼ਿਆਂ ਨੂੰ ਨੱਥ ਪਾਉਣ ਦੀ ਮੁਹਿੰਮ ’ਚ ਖੰਨਾ ਪੁਲਸ ਨੂੰ ਮਿਲੀ ਵੱਡੀ ਸਫਲਤਾ
ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਐਨਡੀਪੀਐਸ ਐਕਟ, ਥਾਣਾ ਦੋਰਾਹਾ ਵਿਖੇ ਦਰਜ ਕੀਤਾ ਗਿਆ
ਮੁੱਖ ਖ਼ਬਰਾਂ
ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਦੇ ਨਾਲ ਪੀੜਤਾਂ ਦਾ ਮੁੜ ਵਸੇਬਾ ਵੀ ਸਰਕਾਰ ਦੀ ਤਰਜੀਹ : ਮੁੰਡੀਆਂ
ਨਸ਼ਿਆਂ ਦੇ ਖ਼ਾਤਮੇ ਲਈ ਤਿੰਨ ਮੁੱਖ ਨੀਤੀਆਂ ਅਪਣਾਈਆਂ ਹਨ - ਨਸ਼ਿਆਂ ਦੀ ਸਪਲਾਈ ਰੋਕਣਾ, ਜਾਗਰੂਕਤਾ ਪੈਦਾ ਕਰਨਾ ਅਤੇ ਨਸ਼ਾ ਪੀੜਤਾਂ ਦਾ ਇਲਾਜ ਕਰਵਾ ਕੇ ਉਨ੍ਹਾਂ ਦਾ ਮੁੜ ਵਸੇਬਾ ਕਰਨਾ
ਫਰੀਦਕੋਟ ਵਿਖੇ ਵਿਧਾਇਕਾਂ ਦੇ ਮੀਟਿੰਗ ਵਿੱਚ ਮੁਂਡੀਆਂ ਨੇ ਪੰਜਾਬ ਸਰਕਾਰ ਦੀਆਂ ਨਸਿਆਂ ਨੂੰ ਸੰਬੋਧਿਤ ਨੀਤੀਆਂ ਅਤੇ ਉਮੀਦਾਂ ਬਾਰੇ ਦੱਸੀਆਂ
ਪੰਜਾਬ ਸਰਕਾਰ ਨਸਿਆਂ ਦੀ ਸਪਲਾਈ ਲਾਈਨ ਤੋੜਨ, ਪੀੜਤਾਂ ਦਾ ਮੁੜ ਵਸੇਬਾ ਕਰਨ ਅਤੇ ਜਾਗਰੂਕਤਾ ਪੈਦਾ ਕਰਨ ਵਾਲੀ ਨੀਤੀ ਦੀ ਲਾਗੂ ਕਰਨ ਉੱਤੇ ਕਾਬੂ ਪਾਏਗੀ। ਮੀਟਿੰਗ ਵਿੱਚ ਸੂਚਨਾ ਪ੍ਰਦਾਨ ਕਰਨ ਵਾਲਿਆਂ ਦੀ ਪਹਿਚਾਣ ਗੁਪਤ ਰੱਖਣ ਦੀ ਮੰਗ ਕੀਤੀ ਗਈ।
ਊਨਾ ਪੁਲਿਸ ਨੇ 10 ਗ੍ਰਾਮ ਚਿੱਟੇ ਸਮੇਤ ਕੀਤਾ ਦੋਸ਼ੀ ਕਾਬੂ
ਨੌਜਵਾਨਾਂ ਨੂੰ ਨਸ਼ਿਆਂ ਦੇ ਚੁੰਗਲ ’ਚ ਧੱਕਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਨਸ਼ਾ ਮੁਕਤ ਸਮਾਜ ਬਣਾਉਣ ਦੀ ਮੁਹਿੰਮ ਜਾਰੀ : ਐਸ. ਪੀ. ਸਚਿਨ
ਚਿੱਟਾ ਸਪਲਾਈ ਕਰਨ ਵਾਲਾ ਮੁੱਖ ਮੁਲਜ਼ਮ ਚੰਡੀਗੜ੍ਹ ਤੋਂ ਗ੍ਰਿਫਤਾਰ
ਮਨੀਮਾਜਰਾ ਤੋਂ ਚਲਾ ਰਿਹਾ ਸੀ ਨਸ਼ਾ ਸਪਲਾਈ ਨੈੱਟਵਰਕ
ਚਾਹ ਪੱਤੀ ਦੀ ਆੜ ’ਚ ਕੀਤੀ ਜਾ ਰਹੀ ਨਸ਼ੇ ਦੀ ਤਸਕਰੀ
ਦੋਸ਼ੀਆਂ ਨੂੰ ਅੱਜ ਜਲਪਾਈਗੁੜੀ ਦੀ ਜ਼ਿਲ੍ਹਾ ਅਦਾਲਤ ’ਚ ਕੀਤਾ ਜਾਵੇਗਾ ਪੇਸ਼