ਪਟਿਆਲਾ, 02 ਸਤੰਬਰ (ਹਿੰ.ਸ.) : ਪਟਿਆਲਾ ਦੇ ਇੱਕ ਨਾਮੀ ਸਕੂਲ ਵਿੱਚ ਕਈ ਵਿਦਿਆਰਥੀਆਂ ਦੀ ਅਚਾਨਕ ਤਬੀਅਤ ਖਰਾਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁੱਢਲੀ ਜਾਣਕਾਰੀ ਮੁਤਾਬਕ ਮਾਮਲਾ ਫੂਡ ਪੋਇਜ਼ਨਿੰਗ ਨਾਲ ਜੁੜਿਆ ਹੋ ਸਕਦਾ ਹੈ। ਇਸ ਦੌਰਾਨ ਪੰਜ ਬੱਚਿਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਦਕਿ ਕੁਝ ਹੋਰ ਵਿਦਿਆਰਥੀਆਂ ਨੂੰ ਮੁੱਢਲਾ ਇਲਾਜ ਦਿੱਤਾ ਗਿਆ। ਘਟਨਾ ਦਾ ਨੋਟਿਸ ਲੈਂਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਤਬੀਅਤ ਖਰਾਬ ਹੋਣ ਦਾ ਅਸਲ ਕਾਰਨ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ। ਮੁੱਢਲੀ ਜਾਣਕਾਰੀ ਅਨੁਸਾਰ ਕੁਝ ਵਿਦਿਆਰਥੀ ਸਕੂਲ ਕੈਂਪਸ ਤੋਂ ਬਾਹਰ ਗਏ ਸਨ ਅਤੇ ਸੰਭਵ ਹੈ ਕਿ ਉਨ੍ਹਾਂ ਨੇ ਉੱਥੋਂ ਕੋਈ ਖਾਣ-ਪੀਣ ਵਾਲੀ ਚੀਜ਼ ਖਾਧੀ ਹੋਵੇ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਸ ਪੜਾਅ ’ਤੇ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਬੱਚਿਆਂ ਦੀ ਤਬੀਅਤ ਖਰਾਬ ਹੋਣ ਦਾ ਕਾਰਨ ਬਾਹਰ ਖਾਧਾ ਭੋਜਨ ਹੀ ਸੀ। ਮਾਮਲੇ ਦੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਸਪਤਾਲ ਵਿੱਚ ਦਾਖਲ ਪੰਜੇ ਬੱਚਿਆਂ ਦੀ ਹਾਲਤ ਇਸ ਸਮੇਂ ਸਥਿਰ ਦੱਸੀ ਜਾ ਰਹੀ ਹੈ। ਉਨ੍ਹਾਂ ਦਾ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਇਲਾਜ ਤੋਂ ਬਾਅਦ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਦੱਸਿਆ ਗਿਆ ਹੈ। ਉਨ੍ਹਾਂ ਨੇ ਬੱਚਿਆਂ ਲਈ ਭੋਜਨ ਤਿਆਰ ਕਰਨ ਵਾਲੀਆਂ ਥਾਵਾਂ ’ਤੇ ਸਖ਼ਤ ਸਫਾਈ ਵਿਵਸਥਾ ਬਣਾਈ ਰੱਖਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭੋਜਨ ਤਿਆਰ ਕਰਨ ਅਤੇ ਪਰੋਸਣ ਵਾਲੇ ਕਰਮਚਾਰੀਆਂ ਦੀ ਨਿੱਜੀ ਸਫਾਈ ਦੇ ਨਾਲ-ਨਾਲ ਬਰਤਨਾਂ ਅਤੇ ਪੂਰੇ ਰਸੋਈ ਜਾਂ ਭੋਜਨ ਤਿਆਰ ਕਰਨ ਵਾਲੇ ਸਥਾਨ ਦੀ ਸਫਾਈ ਵੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਪਟਿਆਲਾ ਦੇ ਇੱਕ ਨਾਮੀ ਸਕੂਲ 'ਚ ਵਿਦਿਆਰਥੀਆਂ ਦੀ ਤਬੀਅਤ ਖਰਾਬ
ਪੰਜ ਵਿਦਿਆਰਥੀ ਹਸਪਤਾਲ ਦਾਖਲ, ਸਿਹਤ ਮੰਤਰੀ ਨੇ ਅਧਿਕਾਰੀਆਂ ਤੋਂ ਮੰਗੀ ਜਾਂਚ ਰਿਪੋਰਟ
ਮੁੱਖ ਖ਼ਬਰਾਂ
ਲੁਧਿਆਣਾ ’ਚ ਜਾਇਦਾਦ ਦੇ ਲਾਲਚ ਨੇ ਦੋਹਤੇ ਨੂੰ ਬਣਾਇਆ ਨਾਨੀ ਦਾ ਕਾਤਲ
ਮ੍ਰਿਤਕਾ ਦੀ ਧੀ ਤੇ ਮੁਲਜ਼ਮ ਦੀ ਮਾਸੀ ਕੁਲਵਿੰਦਰ ਕੌਰ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਸਦਰ ਪੁਲਿਸ ਨੇ ਸੀ. ਸੀ. ਟੀ. ਵੀ. ਫੁਟੇਜ ਕਬਜ਼ੇ ’ਚ ਲੈ ਕੇ ਜਾਂਚ ਕੀਤੀ ਸ਼ੁਰੂ
ਟਰੱਕ-ਟੈਂਪੂ ਸੜਕ ਹਾਦਸੇ ’ਚ 4 ਦੀ ਮੌਤ
ਹਾਦਸੇ ’ਚ ਈ-ਰਿਕਸ਼ਾ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਟੈਂਪੂ ਸਾਹਮਣੇ ਦਿਸ਼ਾ ਤੋਂ ਆ ਰਹੇ ਬੱਜਰੀ ਨਾਲ ਭਰੇ ਟਰੱਕ ਨਾਲ ਟਕਰਾ ਗਿਆ ਤੇ ਈ-ਰਿਕਸ਼ਾ ਨੂੰ ਬਚਾਉਣ ਦੀ ਕੋਸ਼ਿਸ਼ ’ਚ ਟਰੱਕ ਕੰਟਰੋਲ ਗੁਆ ਬੈਠਾ ਤੇ ਪਲਟ ਗਿਆ
ਜ਼ਹਿਰੀਲੀ ਸ਼ਰਾਬ ਪੀਣ ਨਾਲ 6 ਲੋਕਾਂ ਦੀ ਮੌਤ
ਆਬਕਾਰੀ ਵਿਭਾਗ ਦੀ ਮੀਟਿੰਗ ’ਚ ਲਾਇਸੰਸਸ਼ੁਦਾ ਠੇਕੇਦਾਰਾਂ ਨੇ ਗੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰ ਬਾਰੇ ਅਧਿਕਾਰੀਆਂ ਨੂੰ ਘੇਰਿਆ ਸੀ ਸਖ਼ਤੀ ਨਾਲ
ਊਨਾ ਪੁਲਿਸ ਨੇ 10 ਗ੍ਰਾਮ ਚਿੱਟੇ ਸਮੇਤ ਕੀਤਾ ਦੋਸ਼ੀ ਕਾਬੂ
ਨੌਜਵਾਨਾਂ ਨੂੰ ਨਸ਼ਿਆਂ ਦੇ ਚੁੰਗਲ ’ਚ ਧੱਕਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਨਸ਼ਾ ਮੁਕਤ ਸਮਾਜ ਬਣਾਉਣ ਦੀ ਮੁਹਿੰਮ ਜਾਰੀ : ਐਸ. ਪੀ. ਸਚਿਨ
ਬੋਲੀਵੀਆ ਦੇ ਫੌਜੀ ਅੱਡੇ ’ਤੇ ਵੱਡਾ ਧਮਾਕਾ
ਅੱਗ ਅਤੇ ਧਮਾਕੇ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ, ਧਮਾਕਾ ਇੰਨਾ ਸ਼ਕਤੀਸ਼ਾਲੀ ਕਿ ਖਿੜਕੀਆਂ ਟੁੱਟ ਗਈਆਂ ਤੇ ਕੁਝ ਇਮਾਰਤਾਂ ਨੂੰ ਵੀ ਪਹੁੰਚਿਆ ਨੁਕਸਾਨ