ਸੁਖਬੀਰ ਬਾਦਲ ਦੀ ਹੱਦਬੰਦੀ ਵਿਰੋਧ

ਸੁਖਬੀਰ ਸਿੰਘ ਬਾਦਲ ਨੇ ਹੱਦਬੰਦੀ ਦੀ ਪ੍ਰਸਤਾਵਿਤ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਹਿਲਾ ਰਾਖਵਾਂਕਰਨ ਬਿੱਲ ਦੀ ਹਮਾਇਤ ਕੀਤੀ ਪਰ ਹੱਦਬੰਦੀ ਦੀ ਕਾਰਵਾਈ ਦਾ ਵਿਰੋਧ ਕਰਦੇ ਹਨ, ਜਿਸ ਨੂੰ ਉਹ ਪੰਜਾਬ ਲਈ ਸਜ਼ਾ ਦਾ ਰੂਪ ਮੰਨਦੇ ਹਨ।

By : True Update
ਸੁਖਬੀਰ ਸਿੰਘ ਬਾਦਲ ਨੇ ਹੱਦਬੰਦੀ ਦੀ ਪ੍ਰਸਤਾਵਿਤ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ

 

ਚੰਡੀਗੜ੍ਹ, : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮਹਿਲਾ ਰਾਖਵਾਂਕਰਨ ਬਿੱਲ ਦੀ ਆੜ ਵਿਚ ਹੱਦਬੰਦੀ ਦੀ ਪ੍ਰਸਤਾਵਿਤ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਅਤੇ ਕਿਹਾ ਕਿ ਜਨਸੰਖਿਆ ਆਧਾਰਿਤ ਹੱਦਬੰਦੀ ਦੀ ਕਾਰਵਾਈ ਪੰਜਾਬ ਨਾਲ ਭਾਰੀ ਵਿਤਕਰੇ ਵਾਲੀ ਹੈ।
ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਹੱਦਬੰਦੀ ਦੀ ਕਾਰਵਾਈ ਦਾ ਵਿਰੋਧ ਕਰਨ ਲਈ ਸਰਬ ਪਾਰਟੀ ਮੀਟਿੰਗ ਦੀ ਪਹਿਲਕਦਮੀ ਦੇ ਹੱਕ ਵਿਚ ਹੈ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹੱਦਬੰਦੀ ਦੀ ਕਾਰਵਾਈ ਦੇ ਵਿਤਕਰੇ ਭਰਪੂਰ ਸਰੂਪ ਦੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਇਕ ਘੱਟ ਗਿਣਤੀ ਸਰੂਪ ਵਾਲਾ ਸੂਬਾ ਹੈ। ਉਹਨਾਂ ਕਿਹਾ ਕਿ ਜਨਸੰਖਿਆ ਆਧਾਰਿਤ ਹੱਦਬੰਦੀ ਦੇ ਅਸੀਂ ਸਭ ਤੋਂ ਵੱਧ ਸ਼ਿਕਾਰ ਹੋਵਾਂਗੇ। ਉਹਨਾਂ ਕਿਹਾ ਕਿ ਪੰਜਾਬ ਵਿਚ ਸਿਰਫ ਨਾਂ ਮਾਤਰ ਸੀਟਾਂ ਦਾ ਵਾਧਾ ਹੋਵੇਗਾ ਜਦੋਂ ਕਿ ਹਰਿਆਣਾ ਵਿਚ ਸੀਟਾਂ ਵਿਚ 100 ਫੀਸਦੀ ਵਾਧਾ ਹੋਵੇਗਾ ਅਤੇ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ ਦੁੱਗਣੀ ਹੋ ਜਾਵੇਗੀ। ਉਹਨਾਂ ਕਿਹਾ ਕਿ ਅਸੀਂ ਕਿਥੇ ਰਹਿ ਜਾਵਾਂਗੇ ? ਅਸੀਂ ਪਹਿਲਾਂ ਹੀ ਸਥਾਪਿਤ ਵਿਵਸਥਾ ਕਾਰਨ ਵਿਤਕਰੇ ਤੇ ਅਨਿਆਂ ਦੇ ਪੀੜਤ ਹਾਂ।ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੱਦਬੰਦੀ ਦੀ ਕਾਰਵਾਈ ਜਨਸੰਖਿਆ ਕੰਟਰੋਲ ਦੇ ਕੌਮੀ ਏਜੰਡੇ ਦੀ ਪਾਲਣਾ ਕਰਨ ਲਈ ਪੰਜਾਬ ਵਾਸਤੇ ਸਜ਼ਾ ਹੈ ਤੇ ਜਿਹੜੇ ਰਾਜਾਂ ਨੇ ਕੌਮੀ ਟੀਚਿਆਂ ਦੀ ਪੂਰਤੀ ਦੀ ਪਰਵਾਹ ਨਹੀਂ ਕੀਤੀ, ਉਹਨਾਂ ਲਈ ਇਨਾਮ ਵਾਂਗੂ ਹੈ।ਇਥੇ ਜਾਰੀ ਕੀਤੇ ਇਕ ਸਖ਼ਤ ਸ਼ਬਦਾਂ ਦੇ ਬਿਆਨ ਵਿਚ ਸਰਦਾਰ ਬਾਦਲ ਨੇ ਇਸ ਕਾਰਵਾਈ ਨੂੰ ਦੇਸ਼ ਵਿਚ ਪਹਿਲਾਂ ਹੀ ਕਮਜ਼ੋਰ ਪਏ ਸੰਘੀ ਢਾਂਚੇ ਵਾਸਤੇ ਮਾਰੂ ਸੱਟ ਕਰਾਰ ਦਿੱਤਾ। ਉਹਨਾਂ ਕਿਹਾ ਕਿ ਇਹ ਕਾਰਵਾਈ ਚਾਰ ਹਿੰਦੀ ਬੋਲਣ ਵਾਲੇ ਰਾਜਾਂ ਯੂ ਪੀ, ਐਮ ਪੀ, ਬਿਹਾਰ ਅਤੇ ਰਾਜਸਥਾਨ ੲੱਥ ਭਾਰਤ ਦਾ ਕੰਟਰੋਲ ਦੇਣ ਦੀ ਸਾਜ਼ਿਸ਼ ਹੈ ਕਿਉਂਕਿ ਲੋਕ ਸਭਾ ਵਿਚ ਉਹਨਾਂ ਦੀਆਂ ਸੀਟਾਂ ਦੀ ਗਿਣਤੀ ਦੁੱਗਣੀ ਹੋ ਜਾਵੇਗੀ ਤੇ ਲੋਕ ਸਭਾ ਵਿਚ ਇਹਨਾਂ ਦੀਆਂ ਸੀਟਾਂ ਕੁੱਲ ਸੀਟਾਂ ਦਾ 40 ਫੀਸਦੀ ਹੋ ਜਾਣਗੀਆਂ ਜਿਸ ਕਾਰਨ ਬਾਕੀ ਸਾਰੇ ਰਾਜਾਂ ਦਾ ਮਹੱਤਵ ਹੀ ਖ਼ਤਮ ਹੋ ਜਾਵੇਗਾ।ਸਰਦਾਰ ਬਾਦਲ ਨੇ ਤਜਵੀਜ਼ਸ਼ੁਦਾ ਮਹਿਲਾ ਰਾਖਵਾਂਕਰਨ ਬਿੱਲ ਪ੍ਰਤੀ ਆਪਣੀ ਪਾਰਟੀ ਦੇ ਸਮਰਥਨ ਨੂੰ ਮੁੜ ਦੁਹਰਾਇਆ ਅਤੇ ਕਿਹਾ ਕਿ ਇਹ ਸਾਡੇ ਮਹਾਨ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਤੇ ਸਿਧਾਂਤਾਂ ਦੇ ਮੁਤਾਬਕ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਮਹਿਲਾ ਰਾਖਵਾਂਕਰਨ ਦੇ ਮਜ਼ਬੂਤੀ ਨਾਲ ਹੱਕ ਵਿਚ ਹੈ ਪਰ ਅਸੀਂ ਇਸ ਕਾਰਵਾਈ ਨੂੰ ਹੱਦਬੰਦੀ ਵਾਸਤੇ ਖ਼ਤਰਨਾਕ ਢੰਗ ਨਾਲ ਵਰਤਣ ਦੇ ਯਤਨਾਂ ਦਾ ਵਿਰੋਧ ਕਰਦੇ ਹਾਂ।ਸਾਡੇ ਸੰਘੀ ਢਾਂਚੇ ਨੂੰ ਦਰਪੇਸ਼ ਨਵੀਂ ਚੁਣੌਤੀ ਪ੍ਰਤੀ ਪਾਰਟੀ ਦੇ ਹੁੰਗਾਰੇ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਦੇਸ਼ ਵਿਚ ਅਸਲ ਸੰਘੀ ਏਕਤਾ ਤੇ ਅਖੰਡਤਾ ਦੇ ਹਿੱਤ ਵਿਚ ਅਕਾਲੀ ਦਲ ਪੰਜਾਬ ਵਿਚ ਸਰਬ ਪਾਰਟੀ ਪਹਿਲਕਦਮੀ ਦੀ ਅਗਵਾਈ ਕਰੇਗਾ ਤਾਂ ਜੋ ਪੰਜਾਬ ਦੇ ਨਾਲ-ਨਾਲ ਦੇਸ਼ ਦੇ ਸੰਘੀ ਢਾਂਚੇ ’ਤੇ ਇਸ ਹਮਲੇ ਦਾ ਵਿਰੋਧ ਕੀਤਾ ਜਾ ਸਕੇ।ਉਹਨਾਂ ਨੇ ਸਾਰੀਆਂ ਸਿਆਸੀ ਪਾਰਟੀਆਂ, ਰਾਇ ਬਣਾਉਣ ਵਾਲਿਆਂ ਤੇ ਪੰਜਾਬ ਦੇ ਹਿਤੈਸ਼ੀਆਂ ਨੂੰ ਅਪੀਲ ਕਰਦੇ ਹਨ ਕਿ ਉਹ ਸਾਡੇ ਲੋਕਤੰਤਰੀ ਤੇ ਸੰਘੀ ਹੱਕਾਂ ’ਤੇ ਇਸ ਹਮਲੇ ਦਾ ਵਿਰੋਧ ਕਰਨ ਵਾਸਤੇ ਅਕਾਲੀ ਦਲ ਦੇ ਵਿਰੋਧ ਦੀ ਹਮਾਇਤ ਕਰਨ ਤਾਂ ਜੋ ਦੇਸ਼ ਵਿਚ ਅਸਲ ਸੰਘੀ ਢਾਂਚੇ ਦੇ ਹੱਕ ਵਿਚ ਲੜਨ ਵਾਲੀਆਂ ਤਾਕਤਾਂ ਨੂੰ ਮਜ਼ਬੂਤ ਕੀਤਾ ਜਾ ਸਕੇ।

ਮੁੱਖ ਖ਼ਬਰਾਂ

ਫਰੀਦਕੋਟ ਵਿਖੇ ਵਿਧਾਇਕਾਂ ਦੇ ਮੀਟਿੰਗ ਵਿੱਚ ਮੁਂਡੀਆਂ ਨੇ ਪੰਜਾਬ ਸਰਕਾਰ ਦੀਆਂ ਨਸਿਆਂ ਨੂੰ ਸੰਬੋਧਿਤ ਨੀਤੀਆਂ ਅਤੇ ਉਮੀਦਾਂ ਬਾਰੇ ਦੱਸੀਆਂ

ਫਰੀਦਕੋਟ ਵਿਖੇ ਵਿਧਾਇਕਾਂ ਦੇ ਮੀਟਿੰਗ ਵਿੱਚ ਮੁਂਡੀਆਂ ਨੇ ਪੰਜਾਬ ਸਰਕਾਰ ਦੀਆਂ ਨਸਿਆਂ ਨੂੰ ਸੰਬੋਧਿਤ ਨੀਤੀਆਂ ਅਤੇ ਉਮੀਦਾਂ ਬਾਰੇ ਦੱਸੀਆਂ

ਪੰਜਾਬ ਸਰਕਾਰ ਨਸਿਆਂ ਦੀ ਸਪਲਾਈ ਲਾਈਨ ਤੋੜਨ, ਪੀੜਤਾਂ ਦਾ ਮੁੜ ਵਸੇਬਾ ਕਰਨ ਅਤੇ ਜਾਗਰੂਕਤਾ ਪੈਦਾ ਕਰਨ ਵਾਲੀ ਨੀਤੀ ਦੀ ਲਾਗੂ ਕਰਨ ਉੱਤੇ ਕਾਬੂ ਪਾਏਗੀ। ਮੀਟਿੰਗ ਵਿੱਚ ਸੂਚਨਾ ਪ੍ਰਦਾਨ ਕਰਨ ਵਾਲਿਆਂ ਦੀ ਪਹਿਚਾਣ ਗੁਪਤ ਰੱਖਣ ਦੀ ਮੰਗ ਕੀਤੀ ਗਈ।

ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਦੇ ਨਾਲ ਪੀੜਤਾਂ ਦਾ ਮੁੜ ਵਸੇਬਾ ਵੀ ਸਰਕਾਰ ਦੀ ਤਰਜੀਹ : ਮੁੰਡੀਆਂ

ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਦੇ ਨਾਲ ਪੀੜਤਾਂ ਦਾ ਮੁੜ ਵਸੇਬਾ ਵੀ ਸਰਕਾਰ ਦੀ ਤਰਜੀਹ : ਮੁੰਡੀਆਂ

ਨਸ਼ਿਆਂ ਦੇ ਖ਼ਾਤਮੇ ਲਈ ਤਿੰਨ ਮੁੱਖ ਨੀਤੀਆਂ ਅਪਣਾਈਆਂ ਹਨ - ਨਸ਼ਿਆਂ ਦੀ ਸਪਲਾਈ ਰੋਕਣਾ, ਜਾਗਰੂਕਤਾ ਪੈਦਾ ਕਰਨਾ ਅਤੇ ਨਸ਼ਾ ਪੀੜਤਾਂ ਦਾ ਇਲਾਜ ਕਰਵਾ ਕੇ ਉਨ੍ਹਾਂ ਦਾ ਮੁੜ ਵਸੇਬਾ ਕਰਨਾ

ਵਿਧਾਇਕ ਨਰਿੰਦਰਪਾਲ ਨੇ ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡੀਆਂ ਰਾਸ਼ਨ ਕਿੱਟਾਂ

ਵਿਧਾਇਕ ਨਰਿੰਦਰਪਾਲ ਨੇ ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡੀਆਂ ਰਾਸ਼ਨ ਕਿੱਟਾਂ

ਲਾਭਪਾਤਰੀਆਂ ਨੇ ਕਿਹਾ : ਰਾਸ਼ਨ ਮਿਲਣ ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲੀ ਵੱਡੀ ਆਰਥਿਕ ਮਦਦ

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਵਰਿੰਦਾਵਨ ਲਈ ਬੱਸ ਰਵਾਨਾ

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਵਰਿੰਦਾਵਨ ਲਈ ਬੱਸ ਰਵਾਨਾ

ਬਜ਼ੁਰਗਾਂ ਤੇ ਸ਼ਰਧਾਲੂਆਂ ਲਈ ਮੁਫ਼ਤ ਤੇ ਸੁਰੱਖਿਅਤ ਤੀਰਥ ਯਾਤਰਾ ਦੀ ਸਹੂਲਤ : ਸੰਧਵਾਂ

 ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਸੰਭਾਲਿਆ ਮੁੱਖ ਜੱਜ ਦਾ ਅਹੁਦਾ

ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਸੰਭਾਲਿਆ ਮੁੱਖ ਜੱਜ ਦਾ ਅਹੁਦਾ

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦਿਵਾਈ ਅਹੁਦੇ ਅਤੇ ਗੁਪਤਤਾ ਦੀ ਸਹੁੰ