ਚੰਡੀਗੜ੍ਹ, (ਹਿੰ.ਸ.) ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਨੇੜਲੇ ਭਵਿੱਖ ਵਿੱਚ ਦਿੱਲੀ ਤੱਕ ਵਧਾਇਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਜਨਤਾ ਨੂੰ ਸਮਰਪਿਤ ਕਰਨ ਲਈ ਜੀਂਦ ਵਿੱਚ ਸਮਾਰੋਹ ਨੂੰ ਸੰਬੋਧਨ ਕਰਦਿਆਂ ਰੇਲ ਮੰਤਰੀ ਨੇ ਕਿਹਾ ਕਿ ਫਿਲਹਾਲ ਇਹ ਟ੍ਰੇਨ ਜੀਂਦ ਤੋਂ ਸੋਨੀਪਤ ਤੱਕ ਚੱਲੇਗੀ। ਰੇਲ ਮੰਤਰਾਲੇ ਨੇ ਸੋਨੀਪਤ-ਦਿੱਲੀ ਰੇਲ ਲਾਈਨ 'ਤੇ ਹਾਈਡ੍ਰੋਜਨ ਟ੍ਰੇਨ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਬਹੁਤ ਜਲਦ ਟੈਸਟਿੰਗ ਪੂਰੀ ਹੋਣ ਤੋਂ ਬਾਅਦ, ਹਾਈਡ੍ਰੋਜਨ ਟ੍ਰੇਨ ਨੂੰ ਜੀਂਦ ਤੋਂ ਦਿੱਲੀ ਤੱਕ ਵਧਾਇਆ ਜਾਵੇਗਾ। ਜੇਕਰ ਇਹ ਪਾਇਲਟ ਪ੍ਰੋਜੈਕਟ ਸਫਲ ਹੁੰਦਾ ਹੈ, ਤਾਂ ਦੇਸ਼ ਦੇ ਹੋਰ ਹਿੱਸਿਆਂ ਵਿੱਚ ਹਾਈਡ੍ਰੋਜਨ ਟ੍ਰੇਨਾਂ ਸ਼ੁਰੂ ਕੀਤੀਆਂ ਜਾਣਗੀਆਂ। ਰੇਲ ਮੰਤਰੀ ਨੇ ਕਿਹਾ ਕਿ ਭਾਰਤ ਹੁਣ ਦੁਨੀਆ ਦੇ ਉਨ੍ਹਾਂ ਚੋਣਵੇਂ ਦੇਸ਼ਾਂ ਦੇ ਸਮੂਹ ਵਿੱਚ ਸ਼ਾਮਲ ਹੋ ਗਿਆ ਹੈ ਜਿੱਥੇ ਪੂਰੀ ਹਾਈਡ੍ਰੋਜਨ ਤਕਨਾਲੋਜੀ ਉਪਲਬਧ ਹੈ। ਹਰਿਆਣਾ ਦੇ ਵਸਨੀਕਾਂ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਇੱਕੋ ਇੱਕ ਰਾਜ ਹੈ ਜਿੱਥੇ ਰੇਲ ਗੱਡੀ ਪਾਣੀ ਨਾਲ ਚੱਲੀ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ, ਰੇਲਵੇ ਨੇ ਹਰਿਆਣਾ ਨੂੰ 315 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਸੀ। ਮੌਜੂਦਾ ਮੋਦੀ ਸਰਕਾਰ ਨੇ ਇਸ ਬਜਟ ਨੂੰ 11 ਗੁਣਾ ਵਧਾ ਕੇ 3500 ਕਰੋੜ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਹਰਿਆਣਾ ਵਿੱਚ 18,000 ਕਰੋੜ ਰੁਪਏ ਦੇ ਰੇਲਵੇ ਪ੍ਰੋਜੈਕਟਾਂ 'ਤੇ ਕੰਮ ਚੱਲ ਰਿਹਾ ਹੈ। 34 ਰੇਲਵੇ ਸਟੇਸ਼ਨਾਂ 'ਤੇ ਨਵਨਿਰਮਾਣ ਦਾ ਕੰਮ ਚੱਲ ਰਿਹਾ ਹੈ, ਜਿਨ੍ਹਾਂ ਵਿੱਚੋਂ ਪੰਜ ਸਟੇਸ਼ਨਾਂ ਦੇ ਕੰਮ ਪੂਰੇ ਹੋ ਗਏ ਹਨ। ਅੱਜ, ਹਰਿਆਣਾ ਵਿੱਚ 16 ਵੰਦੇ ਭਾਰਤ ਅਤੇ 8 ਅੰਮ੍ਰਿਤ ਭਾਰਤ ਟ੍ਰੇਨਾਂ ਚੱਲਦੀਆਂ ਹਨ। ਹਰਿਆਣਾ ਦੇ ਸਾਰੇ ਰੇਲਵੇ ਟਰੈਕ 100 ਫੀਸਦੀ ਬਿਜਲੀਕਰਨ ਕੀਤੇ ਗਏ ਹਨ। ਭਵਿੱਖ ਵਿੱਚ, ਹਰਿਆਣਾ ਨੂੰ ਕਈ ਰੇਲਵੇ ਪ੍ਰੋਜੈਕਟਾਂ ਦਾ ਲਾਭ ਮਿਲੇਗਾ।
ਹਾਈਡ੍ਰੋਜਨ ਟ੍ਰੇਨ ਦਾ ਦਿੱਲੀ ਤੱਕ ਹੋਵੇਗਾ ਵਿਸਥਾਰ, ਟੈਸਟਿੰਗ ਸ਼ੁਰੂ : ਅਸ਼ਵਨੀ ਵੈਸ਼ਨਵ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਰੇਲਵੇ ਦੇ ਪਹਿਲੇ ਹਾਈਡ੍ਰੋਜਨ ਟ੍ਰੇਨ ਨੂੰ ਜਨਤਾ ਨੂੰ ਸਮਰਪਿਤ ਕਰਨ ਲਈ ਜੀਂਦ ਵਿੱਚ ਸਮਾਰੋਹ ਨੂੰ ਸੰਬੋਧਨ ਕਰਦਿਆਂ ਰੇਲ ਮੰਤਰੀ ਨੇ ਕਿਹਾ ਕਿ ਫਿਲਹਾਰ ਇਹ ਟ੍ਰੇਨ ਜੀਂਦ ਤੋਂ ਸੋਨੀਪਤ ਤੱਕ ਚੱਲੇਗੀ।
ਮੁੱਖ ਖ਼ਬਰਾਂ
ਹਾਈਡ੍ਰੋਜਨ ਟ੍ਰੇਨ...ਆਤਮਨਿਰਭਰ ਭਾਰਤ ਲਈ ਅੱਜ ਵੱਡਾ ਦਿਨ : ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਪਹਿਲੀ ਹਾਈਡ੍ਰੋਜਨ ਯਾਤਰੀ ਟ੍ਰੇਨ ਦਾ ਸਮਰਪਣ ਕੀਤਾ, ਜਿਸਦੇ ਨਾਲ ਹਾਈਡ੍ਰੋਜਨ-ਅਧਾਰਤ ਸੰਚਾਲਨ ਦੇ ਕਾਰਕੁਨ ਨੂੰ ਸਾਫ਼ ਊਰਜਾ ਵੱਲ ਰਾਹ ਦਿੱਤਾ ਗਿਆ।
ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ ਹਰਿਆਣਾ, ਚੰਡੀਗੜ੍ਹ, ਪੰਜਾਬ ਦਾ ਦੌਰਾ, ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਦਿਖਾਉਣਗੇ ਝੰਡੀ ਜੀਂਦ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਦਾ ਦੌਰਾ ਕਰਨਗੇ। ਉਹ ਸਵੇਰੇ 11 ਵਜੇ ਦੇ ਕਰੀਬ ਜੀਂਦ ਰੇਲਵੇ ਸਟੇਸ਼ਨ 'ਤੇ ਜੀਂਦ ਅਤੇ ਸੋਨੀਪਤ ਵਿਚਕਾਰ ਚੱਲਣ ਵਾਲੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਝੰਡੀ ਦਿਖਾਉਣਗੇ।
ਰਾਜੇਸ਼ ਕੁਮਾਰ ਬਣੇ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦੇ ਲੋਕੋ ਪਾਇਲਟ
ਭਾਰਤ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਜੀਂਦ ਤੋਂ ਸ਼ੁਰੂ ਕਰ ਦਿੱਤੀ ਗਈ। ਰਾਜੇਸ਼ ਕੁਮਾਰ ਤੇ ਗਗਨਦੀਪ ਸਿੰਘ ਨੇ ਇਸ ਨੂੰ ਚਲਾਇਆ।
ਪ੍ਰਧਾਨ ਮੰਤਰੀ ਦਾ 18ਵਾਂ ਹਰਿਆਣਾ ਦੌਰਾ: 12,470 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਮਿਲੇਗਾ ਤੋਹਫ਼ਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ 18ਵੇਂ ਦੌਰੇ 'ਤੇ ਹਰਿਆਣਾ ਪਹੁੰਚਣਗੇ। ਪ੍ਰਧਾਨ ਮੰਤਰੀ 12,470 ਕਰੋੜ ਰੁਪਏ ਤੋਂ ਵੱਧ ਦੇ ਰਾਸ਼ਟਰੀ ਰਾਜਮਾਰਗ, ਸਿਹਤ, ਰੇਲਵੇ ਅਤੇ ਸੱਭਿਆਚਾਰਕ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।
ਵਿਧਾਇਕ ਨੇ ਪਾਰਕਾਂ, ਵਾਟਰ ਸਪਲਾਈ ਤੇ ਸੀਵਰੇਜ਼ ਅਤੇ ਸੜਕਾਂ ਦੇ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰ
ਬਟਾਲਾ ਦੇ ਨਗਰ ਸੁਧਾਰ ਟਰੱਸਟ ਨੇ 8.64 ਏਕੜ ਜ਼ਮੀਨ ਉੱਤੇ ਪਾਰਕ, ਵਾਟਰ ਸਪਲਾਈ ਅਤੇ ਸੀਵਰੇਜ਼ ਲਈ ਵਿਕਾਸ ਕੰਮਾਂ ਦੀ ਸ਼ੁਰੂਆਤ ਕੀਤੀ। ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਅਤੇ ਖੂਬਸੂਰਤ ਬਨਾਉਣ ਲਈ ਉਹ ਵਚਨਬੱਧ ਹਨ