ਸੂਬਾ ਪੱਧਰੀ ਸਮਾਗਮ ਦੌਰਾਨ

ਖੰਨਾ ਪੁਲਿਸ ਨੇ ਫੜਿਆ ਸ਼ੱਕੀ ਸਨੈਚਰ

ਸਮਾਗਮ ਵਾਲੀ ਥਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਵੀ ਲਗਾਏ ਗਏ ਸਨ। ਹਾਈਟੈੱਕ ਵੈਨ ਰਾਹੀਂ ਲਾਈਵ ਕੈਮਰਾ ਫੀਡ ਅਤੇ ਸੀ. ਸੀ. ਟੀ. ਵੀ. ਫੁਟੇਜ ਤੋਂ ਲੋਕਾਂ ਦੇ ਚਿਹਰਿਆਂ ਦੀ ਲਗਾਤਾਰ ਸਕੈਨਿੰਗ ਕੀਤੀ ਗਈ।

By : True Update, Harpreet Singh
 ਖੰਨਾ ਪੁਲਿਸ ਨੇ ਫੜਿਆ ਸ਼ੱਕੀ ਸਨੈਚਰ

ਸੀ. ਸੀ. ਟੀ. ਵੀ. ਫੁਟੇਜ ਤੋਂ ਲੋਕਾਂ ਦੇ ਚਿਹਰਿਆਂ ਦੀ ਸਕੈਨਿੰਗ ਕਰਦੇ ਹੋਏ ਪੁਲਿਸ ਕਰਮਚਾਰੀ

 

ਲੁਧਿਆਣਾ, 17 ਅਗਸਤ (ਹਿੰ.ਸ.) : ਪੰਜਾਬ ਪੁਲਿਸ ਵੱਲੋਂ ਤਕਨੀਕ ਦੀ ਵਰਤੋਂ ਨੂੰ ਹੋਰ ਮਜ਼ਬੂਤ ਕਰਦਿਆਂ ਖੰਨਾ ਪੁਲਿਸ ਨੇ ਪਹਿਲੀ ਵਾਰ ਫੇਸ਼ੀਅਲ ਰਿਕਗਨਿਸ਼ਨ ਸਿਸਟਮ ਦੀ ਸਫਲਤਾਪੂਰਵਕ ਵਰਤੋਂ ਕੀਤੀ ਹੈ। ਇਸ ਤਕਨੀਕ ਦੀ ਮਦਦ ਨਾਲ ਈਸੜੂ ਪਿੰਡ ਵਿੱਚ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਪੁਲਿਸ ਨੇ ਇੱਕ ਸ਼ੱਕੀ ਸਨੈਚਰ ਦੀ ਪਛਾਣ ਕਰਕੇ ਉਸ ਨੂੰ ਹਿਰਾਸਤ ਵਿੱਚ ਲਿਆ। ਇਹ ਅਤਿ-ਆਧੁਨਿਕ ਸਿਸਟਮ ਖੰਨਾ ਦੀ ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਦੀ ਪਹਿਲਕਦਮੀ ’ਤੇ ਖੰਨਾ ਪੁਲਿਸ ਦੀ ਸਾਈਬਰ ਅਤੇ ਤਕਨੀਕੀ ਵਿੰਗ ਵੱਲੋਂ ਖੁਦ ਤਿਆਰ ਕੀਤਾ ਗਿਆ ਹੈ। ਪੁਲਿਸ ਅਨੁਸਾਰ ਇਹ ਸਿਸਟਮ ਹਿਸਟਰੀਸ਼ੀਟਰਾਂ, ਲੋੜੀਂਦੇ ਅਪਰਾਧੀਆਂ ਅਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਵਿੱਚ ਸਹਾਇਕ ਹੋਵੇਗਾ। ਸ਼ਹੀਦ ਕਰਨੈਲ ਸਿੰਘ ਦੀ ਯਾਦ ਵਿੱਚ ਈਸੜੂ ਪਿੰਡ ਵਿਖੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਸੁਰੱਖਿਆ ਪ੍ਰਬੰਧਾਂ ਦੇ ਹਿੱਸੇ ਵਜੋਂ ਇਸ ਤਕਨੀਕ ਦਾ ਟਰਾਇਲ ਕੀਤਾ ਗਿਆ। ਇਸ ਲਈ ਇੱਕ ਹਾਈਟੈੱਕ ਵੈਨ ਵਿੱਚ ਫੇਸ਼ੀਅਲ ਰਿਕਗਨਿਸ਼ਨ ਸਿਸਟਮ ਸਥਾਪਤ ਕੀਤਾ ਗਿਆ ਸੀ, ਜਦਕਿ ਸਮਾਗਮ ਵਾਲੀ ਥਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਵੀ ਲਗਾਏ ਗਏ ਸਨ। ਹਾਈਟੈੱਕ ਵੈਨ ਰਾਹੀਂ ਲਾਈਵ ਕੈਮਰਾ ਫੀਡ ਅਤੇ ਸੀ. ਸੀ. ਟੀ. ਵੀ. ਫੁਟੇਜ ਤੋਂ ਲੋਕਾਂ ਦੇ ਚਿਹਰਿਆਂ ਦੀ ਲਗਾਤਾਰ ਸਕੈਨਿੰਗ ਕੀਤੀ ਗਈ। ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਜਦੋਂ ਕਿਸੇ ਲੋੜੀਂਦੇ ਵਿਅਕਤੀ ਦੀ ਤਸਵੀਰ ਅਤੇ ਉਸ ਨਾਲ ਸਬੰਧਤ ਜਾਣਕਾਰੀ ਸਿਸਟਮ ਵਿੱਚ ਅਪਲੋਡ ਕੀਤੀ ਜਾਂਦੀ ਹੈ ਤਾਂ ਐੱਫ. ਆਰ. ਐੱਸ. ਉਸ ਦੇ ਚਿਹਰੇ ਦਾ 512-ਡਾਇਮੈਂਸ਼ਨਲ ਫੇਸ਼ੀਅਲ ਐਂਬੈਡਿੰਗ ਤਿਆਰ ਕਰਦਾ ਹੈ। ਇਸ ਤੋਂ ਬਾਅਦ ਸਿਸਟਮ ਲਾਈਵ ਕੈਮਰਾ ਫੀਡ ਵਿੱਚ ਦਿਖਾਈ ਦੇਣ ਵਾਲੇ ਚਿਹਰਿਆਂ ਨੂੰ ਲਗਾਤਾਰ ਸਕੈਨ ਕਰਦਾ ਰਹਿੰਦਾ ਹੈ। ਜੇਕਰ ਕਿਸੇ ਵਿਅਕਤੀ ਦਾ ਚਿਹਰਾ ਸਿਸਟਮ ਵਿੱਚ ਮੌਜੂਦ ਰਿਕਾਰਡ ਨਾਲ ਸੰਭਾਵਿਤ ਤੌਰ ’ਤੇ ਮੇਲ ਖਾਂਦਾ ਹੈ ਤਾਂ ਤੁਰੰਤ ਅਲਰਟ ਜਾਰੀ ਹੁੰਦਾ ਹੈ। ਇਸ ਅਲਰਟ ਵਿੱਚ ਵਿਅਕਤੀ ਦਾ ਨਾਮ, ਮੈਚ ਪ੍ਰਤੀਸ਼ਤ, ਸਥਾਨ, ਮਿਤੀ ਅਤੇ ਸਮਾਂ ਦਰਜ ਹੁੰਦਾ ਹੈ। ਹਰ ਅਲਰਟ ਆਪਣੇ ਆਪ ਡੈਸ਼ਬੋਰਡ ’ਤੇ ਰਿਕਾਰਡ ਹੋ ਜਾਂਦਾ ਹੈ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ’ਤੇ ਇਸ ਦੀ ਪੁਸ਼ਟੀ ਕਰਕੇ ਅਗਲੀ ਕਾਰਵਾਈ ਕਰ ਸਕਦੇ ਹਨ। ਪੁਲਿਸ ਅਨੁਸਾਰ ਈਸੜੂ ਵਿਖੇ ਸੁਰੱਖਿਆ ਪ੍ਰਬੰਧਾਂ ਦੌਰਾਨ ਸਿਸਟਮ ਨੇ ਸਮਾਗਮ ਵਾਲੀ ਥਾਂ ਦੇ ਨੇੜੇ ਘੁੰਮ ਰਹੇ ਇੱਕ ਸਨੈਚਰ ਦੀ ਪਛਾਣ ਕੀਤੀ। ਸਿਸਟਮ ਤੋਂ ਅਲਰਟ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਨੇ ਵੀ ਖੰਨਾ ਪੁਲਿਸ ਵੱਲੋਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਅਤੇ ਆਧੁਨਿਕ ਤਕਨੀਕ ਦੀ ਵਰਤੋਂ ਦੀ ਸ਼ਲਾਘਾ ਕੀਤੀ।
 

ਮੁੱਖ ਖ਼ਬਰਾਂ

ਨਸ਼ਾਂ ਤਸਕਰਾਂ ਖ਼ਿਲਾਫ਼ ਖੰਨਾ ਪੁਲਿਸ ਦੀ ਵੱਡੀ ਕਾਰਵਾਈ 

ਨਸ਼ਾਂ ਤਸਕਰਾਂ ਖ਼ਿਲਾਫ਼ ਖੰਨਾ ਪੁਲਿਸ ਦੀ ਵੱਡੀ ਕਾਰਵਾਈ 

ਪੁਲਿਸ ਦਾ ਉਦੇਸ਼ ਨਸ਼ੀਲੇ ਪਦਾਰਥਾਂ ਦੀ ਸਪਲਾਈ ਚੇਨ ਨੂੰ ਤੋੜਨ ਦੇ ਨਾਲ-ਨਾਲ ਨਸ਼ਾ ਤਸਕਰੀ ਤੋਂ ਹੋਣ ਵਾਲੀ ਗੈਰ-ਕਾਨੂੰਨੀ ਕਮਾਈ ’ਤੇ ਵੀ ਰੋਕ ਲਗਾਉਣਾ

ਨਸ਼ਿਆਂ ਨੂੰ ਨੱਥ ਪਾਉਣ ਦੀ ਮੁਹਿੰਮ ’ਚ ਖੰਨਾ ਪੁਲਸ ਨੂੰ ਮਿਲੀ ਵੱਡੀ ਸਫਲਤਾ

ਨਸ਼ਿਆਂ ਨੂੰ ਨੱਥ ਪਾਉਣ ਦੀ ਮੁਹਿੰਮ ’ਚ ਖੰਨਾ ਪੁਲਸ ਨੂੰ ਮਿਲੀ ਵੱਡੀ ਸਫਲਤਾ

ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਐਨਡੀਪੀਐਸ ਐਕਟ, ਥਾਣਾ ਦੋਰਾਹਾ ਵਿਖੇ ਦਰਜ ਕੀਤਾ ਗਿਆ

ਖੰਨਾ ਪੁਲਸ ਵੱਲੋਂ ਲੁੱਟ-ਖੋਹ ਗਿਰੋਹ ਦਾ ਪਰਦਾਫਾਸ਼, ਚਾਰ ਮੈਂਬਰ ਗ੍ਰਿਫ਼ਤਾਰ

ਖੰਨਾ ਪੁਲਸ ਵੱਲੋਂ ਲੁੱਟ-ਖੋਹ ਗਿਰੋਹ ਦਾ ਪਰਦਾਫਾਸ਼, ਚਾਰ ਮੈਂਬਰ ਗ੍ਰਿਫ਼ਤਾਰ

ਪੁਲਸ ਅਨੁਸਾਰ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਵੱਲੋਂ ਲੁੱਟਿਆ ਹੋਇਆ ਸੋਨਾ ਰਮੇਸ਼ ਜਵੈਲਰਜ਼ ਦੇ ਮਾਲਕ ਕਪਿਲ ਕੁਮਾਰ ਅਤੇ ਜਤਿੰਦਰ ਕੁਮਾਰ ਨੂੰ ਵੇਚਿਆ ਗਿਆ

ਈਸੜੂ ਸਮਾਗਮ ’ਚ ਪਹਿਲੀ ਵਾਰ ਐੱਫ. ਆਰ. ਐੱਸ. ਦੀ ਵਰਤੋਂ

ਈਸੜੂ ਸਮਾਗਮ ’ਚ ਪਹਿਲੀ ਵਾਰ ਐੱਫ. ਆਰ. ਐੱਸ. ਦੀ ਵਰਤੋਂ

ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਪੁਖ਼ਤਾ ਸੁਰੱਖਿਆ ਪ੍ਰਬੰਧ, ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵੀ ਕੀਤੀ ਸ਼ਲਾਘਾ

ਐਸ.ਐਸ.ਪੀ ਖੰਨਾ ਦੀ ਅਗਵਾਈ ਹੇਠ ਆਪਰੇਸ਼ਨ ਪ੍ਰਹਾਰ ਤਹਿਤ 451 ਗ੍ਰਿਫਤਾਰੀਆਂ ਕੀਤੀਆਂ ਚੋਰੀਸ਼ੁਦਾ ਟਰੱਕਾਂ ਤੋਂ ਲੈ ਕੇ ਗੈਰ-ਕਾਨੂੰਨੀ ਕੈਮਿਸਟ ਤੱਕ,

ਐਸ.ਐਸ.ਪੀ ਖੰਨਾ ਦੀ ਅਗਵਾਈ ਹੇਠ ਆਪਰੇਸ਼ਨ ਪ੍ਰਹਾਰ ਤਹਿਤ 451 ਗ੍ਰਿਫਤਾਰੀਆਂ ਕੀਤੀਆਂ ਚੋਰੀਸ਼ੁਦਾ ਟਰੱਕਾਂ ਤੋਂ ਲੈ ਕੇ ਗੈਰ-ਕਾਨੂੰਨੀ ਕੈਮਿਸਟ ਤੱਕ,

'ਆਪਰੇਸ਼ਨ ਪ੍ਰਹਾਰ 3.0' ਦੇ ਅਧਾਰ ਤੇ ਪੁਲਿਸ ਨੇ ਖੰਨਾ ਵਿੱਚ 451 ਗ੍ਰਿਫਤਾਰੀਆਂ ਲੈ ਕੇ ਨਕਦ, ਚੋਰੀਸ਼ੁਦਾ ਵਾਹਨ, ਹਥਿਆਰ ਅਤੇ ਗੈਂਗਸਟਰਾਂ ਤੋਂ ਨਸ਼ਾ ਤਸਕਰੀ ਸਮੱਗਰੀ ਵੀ ਬਰਾਮਦ ਕੀਤੀ।